ਪੰਜਾਬ ਨਿਊਜ਼

PSEB 10th Result 2022 : ਇਸ ਦਿਨ ਜਾਰੀ ਹੋਵੇਗਾ ਪੰਜਾਬ ਬੋਰਡ 10ਵੀਂ ਦਾ ਨਤੀਜਾ, ਇਹ ਹੈ ਤਾਜ਼ਾ ਅਪਡੇਟ

Published

on

ਮੋਹਾਲੀ/ ਲੁਧਿਆਣਾ : ਪੰਜਾਬ ਬੋਰਡ 10ਵੀਂ ਦੇ ਨਤੀਜੇ ਭਲਕੇ 5 ਜੁਲਾਈ ਨੂੰ ਐਲਾਨੇਗਾ। ਮੀਡੀਆ ਰਿਪੋਰਟਾਂ ‘ਚ ਆ ਰਹੀਆਂ ਖਬਰਾਂ ਰਾਹੀਂ ਇਹ ਜਾਣਕਾਰੀ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਵਿੱਚ ਦੱਸਿਆ ਗਿਆ ਹੈ ਕਿ PSEB ਟਰਮ 2 ਕਲਾਸ 10 ਦਾ ਨਤੀਜਾ ਕੱਲ੍ਹ ਯਾਨੀ 05 ਜੁਲਾਈ ਨੂੰ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤਾ ਜਾਵੇਗਾ।

ਹਾਲਾਂਕਿ, ਪੋਰਟਲ ‘ਤੇ ਬੋਰਡ ਤੋਂ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਇਸ ਲਈ ਵਿਦਿਆਰਥੀ ਅਧਿਕਾਰਤ ਵੈੱਬਸਾਈਟ ‘ਤੇ ਵਿਜ਼ਿਟ ਕਰਦੇ ਰਹਿਣ। ਪੰਜਾਬ ਬੋਰਡ 10ਵੀਂ ਰਿਜ਼ਲਟ ਚੈੱਕ ਕਰਨ ਲਈ ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ। ਇਸ ਤੋਂ ਬਾਅਦ ਹੋਮ ਪੇਜ ‘ਤੇ ‘ਰਿਜ਼ਲਟ’ ਟੈਬ ‘ਤੇ ਕਲਿੱਕ ਕਰੋ। ਹੁਣ ਪੀਐੱਸਈਬੀ ਜਮਾਤ 10 ਨਤੀਜਾ 2022 ਦੀ ਚੋਣ ਕਰੋ।

ਦਿੱਤੇ ਗਏ ਸਥਾਨ ‘ਚ ਆਪਣਾ ਰੋਲ ਨੰਬਰ ਜਾਂ ਨਾਂ ਦਰਜ ਕਰੋ। ਇਸ ਤੋਂ ਬਾਅਦ ‘ਨਤੀਜਾ ਲੱਭੋ’ ਟੈਬ ‘ਤੇ ਕਲਿੱਕ ਕਰੋ। ਪੰਜਾਬ 10ਵੀਂ ਦਾ ਨਤੀਜਾ 2022 ਸਕ੍ਰੀਨ ‘ਤੇ ਪ੍ਰਦਰਿਸ਼ਤ ਹੋਵੇਗਾ। ਨਤੀਜੇ ਦੀ ਜਾਂਚ ਕਰੋ ਤੇ ਇਸ ਨੂੰ ਅਗਲੇਰੇ ਸੰਦਰਭ ਲਈ ਸੁਰੱਖਿਅਤ ਰੱਖ ਲਓ।

Facebook Comments

Trending

Copyright © 2020 Ludhiana Live Media - All Rights Reserved.