ਪੰਜਾਬੀ

ਬਾਇਓਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੇ ਕੀਤੀਆਂ ਮਾਣਮੱਤੀਆਂ ਪ੍ਰਾਪਤੀਆਂ 

Published

on

ਲੁਧਿਆਣਾ : ਪੀ.ਏ.ਯੂ. ਦੇ ਸਕੂਲ ਆਫ਼ ਐਗਰੀਕਲਚਰਲ ਬਾਇਓਟੈਕਨਾਲੋਜੀ ਦੇ ਦੋ ਵਿਦਿਆਰਥੀ ਸ਼੍ਰੀ ਅਨੁਰਾਗ ਸਹਾਰਨ ਅਤੇ ਸ਼੍ਰੀ ਕ੍ਰਿਸ਼ਨਾ ਸਾਈ ਕੇ ਨੂੰ ਵਿਗਿਆਨ ਅਤੇ ਇੰਜੀਨੀਅਰਿੰਗ ਰਿਸਰਚ ਬੋਰਡ-ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀਜ਼ ਦੁਆਰਾ ਡਾਕਟੋਰਲ ਖੋਜ ਲਈ ਵੱਕਾਰੀ ਪ੍ਰਧਾਨ ਮੰਤਰੀ ਫੈਲੋਸ਼ਿਪਾਂ ਪ੍ਰਦਾਨ ਕੀਤੀਆਂ ਗਈਆਂ ਹਨ ।


ਅਨੁਰਾਗ ਸਹਾਰਨ ਨੂੰ ਐੱਨ ਜੀ ਬੀ ਡਾਇਗਨੌਸਟਿਕਸ ਪ੍ਰਾਈਵੇਟ ਲਿਮਟਿਡ ਵੱਲੋਂ ਸਪਾਂਸਰ ਕੀਤਾ ਜਾਵੇਗਾ। ਉਸ ਦੀ ਡਾਕਟਰੇਟ ਡਿਗਰੀ ਦੌਰਾਨ ਕਣਕ ਵਿੱਚ ਪੀਲੀ ਕੁੰਗੀ ਬਾਰੇ ਖੋਜ ਹੋਵੇਗੀ । ਉਸਦੇ ਮੁੱਖ ਨਿਗਰਾਨ ਖੇਤੀ ਬਾਇਓਟੈਕਨਾਲੋਜੀ ਸਕੂਲ ਦੇ ਡਾਇਰੈਕਟਰ ਡਾ. ਪਰਵੀਨ ਛੁਨੇਜਾ ਨੇ ਕਿਹਾ ਕਿ ਇਹ ਅਧਿਐਨ ਪੀਲੀ ਕੁੰਗੀ ਦੇ ਵਿਕਾਸ ਨੂੰ ਸਮਝਣ ਅਤੇ ਕਣਕ ਦੀਆਂ ਕਿਸਮਾਂ ਵਿੱਚ ਇਸਦਾ ਟਾਕਰਾ ਕਰਨ ਦੀ ਸੰਭਾਵਨਾ ਬਾਰੇ ਅਹਿਮ ਖੋਜ ਕਾਰਜ ਹੋਵੇਗਾ ।

ਸ਼੍ਰੀ ਕ੍ਰਿਸ਼ਨ ਸਾਈਂ ਕੇ ਆਪਣੇ ਖੋਜ ਕਾਰਜ ਦੌਰਾਨ ਨਵੇਂ ਜੀਨਾਂ ਦੀ ਪਛਾਣ ਲਈ ਕੰਮ ਕਰਨਗੇ । ਇਹ ਕਾਰਜ ਪ੍ਰਿੰਸੀਪਲ ਮੋਲੀਕਿਊਲਰ ਜੈਨੇਟਿਕਸਿਸਟ ਡਾ. ਯੋਗੇਸ਼ ਵਿਕਾਸ, ਦੀ ਨਿਗਰਾਨੀ ਹੇਠ ਕੀਤਾ ਜਾਵੇਗਾ। ਇਸਦੇ ਸਪਾਂਸਰ ਨਿਊਟਰਾਂਟਾ ਸੀਡਜ਼ ਪ੍ਰਾ. ਲਿਮਟਿਡ ਇੰਡਸਟਰੀ ਸਾਂਝੀਦਾਰ ਵਜੋਂ ਹੋਣਗੇ । ਡਾ (ਸ਼੍ਰੀਮਤੀ) ਸੰਦੀਪ ਬੈਂਸ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਅਤੇ ਡਾ: ਅਜਮੇਰ ਸਿੰਘ ਢੱਟ, ਖੋਜ ਨਿਰਦੇਸ਼ਕ ਨੇ ਇਸ ਵੱਕਾਰੀ ਫੈਲੋਸ਼ਿਪ ਨੂੰ ਹਾਸਲ ਕਰਨ ਲਈ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਗਾਈਡਾਂ ਦੋਵਾਂ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.