Connect with us

ਇੰਡੀਆ ਨਿਊਜ਼

ਪੀਯੂ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਕੁਲਪਤੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ

Published

on

Protests outside the Chancellor's residence demanding PU Senate elections

ਚੰਡੀਗੜ੍ : ਸੈਨੇਟ ਚੋਣਾਂ ਰੱਦ ਕਰਨ ‘ਤੇ ਪੀਯੂ ਪ੍ਰਸ਼ਾਸਨ ਦੇ ਫੈਸਲੇ ਦੇ ਖਿਲਾਫ ਪੰਜਾਬ ਯੂਨੀਵਰਸਿਟੀ ਕੈਂਪਸ ‘ਚ ਕਰੀਬ ਚਾਰ ਘੰਟੇ ਤਕ ਹੰਗਾਮਾ ਤੇ ਨਾਅਰੇਬਾਜ਼ੀ ਕੀਤੀ ਗਈ। ਸਟੂਡੈਂਟ ਫਾਰ ਸੁਸਾਇਟੀ (ਐੱਸਐੱਫਐੱਸ) ਦੇ ਸੱਦੇ ‘ਤੇ ਸਾਰੇ ਵਿਦਿਆਰਥੀ ਸੰਗਠਨਾਂ ਦੇ ਇਲਾਵਾ ਸਾਬਕਾ ਸੀਨੇਟਰ, ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ), ਸਾਬਕਾ ਵਿਦਿਆਰਥੀ ਨੇਤਾਵਾਂ ਤੇ ਚੋਣਾਂ ‘ਚ ਉਤਰੇ ਉਮੀਦਵਾਰਾਂ ਨੇ ਲਗਾਤਾਰ ਚੌਥੀ ਵਾਰ ਚੋਣਾਂ ਰੱਦ ਕੀਤੇ ਜਾਣ ਦਾ ਜੰਮ ਕੇ ਵਿਰੋਧ ਕੀਤਾ। ਭਾਰੀ ਗਿਣਤੀ ‘ਚ ਵਿਦਿਆਰਥੀਆਂ ਨੇ ਪੀਯੂ ਕੁਲਪਤੀ ਦਫਤਰ ਦੇ ਸਾਹਮਣੇ ਕਈ ਘੰਟੇ ਤਕ ਪੀਯੂ ਕੁਲਪਤੀ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ।

ਨੇਤਾਵਾਂ ਨੇ ਕਿਹਾ ਕਿ ਪੀਯੂ ਸੈਨੇਟ ਚੋਣਾਂ ਨਾ ਕਰਵਾਉਣਾ ਪੀਯੂ ਕੈਂਪਸ ‘ਚ ਡੈਮੋਕ੍ਰੇਟਿਕ ਮਾਹੌਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੀਯੂ ਪੂਟਾ ਪ੍ਰਰੈਜ਼ੀਡੈਂਟ ਡਾ. ਮ੍ਤੂਯਜੈਅ ਕੁਮਾਰ, ਸਾਬਕਾ ਸੀਨੇਟਰ ਡਾ. ਰਬਿੰਦਰਨਾਥ ਦੇ ਇਲਾਵਾ ਸਾਬਕਾ ਵਿਦਿਆਰਥੀ ਨੇਤਾ ਡੀਪੀਐੱਸ ਰੰਧਾਵਾ, ਸਿਮਰਨਜੀਤ ਸਿੰਘ ਿਢੱਲੋਂ, ਮਲਵਿੰਦਰ ਸਿੰਘ ਕੰਗ ਤੇ ਪੰਜਾਬ ਦੇ ਵਿਧਾਇਕ ਤੇ ਸਾਬਕਾ ਵਿਦਿਆਰਥੀ ਨੇਤਾ ਦਲਬੀਰ ਸਿੰਘ ਗੋਲਡੀ ਨੇ ਸੈਨੇਟ ਚੋਣਾਂ ਰੱਦ ਕੀਤੇ ਜਾਣ ਦਾ ਵਿਰੋਧ ਕੀਤਾ ਹੈ।

ਪੰਜਾਬ ਯੂਨੀਵਰਸਿਟੀ ‘ਚ ਸੈਨੇਟ ਚੋਣਾਂ ਦੇ ਵਿਰੁੱਧ ਨੂੰ ਦੇਖਦੇ ਹੋਏ ਭਾਰੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਕੀਤਾ ਗਿਆ ਸੀ। ਸਵੇਰੇ ਤੋਂ ਹੀ ਕੈਂਪਸ ਖਾਸ ਤੌਰ ‘ਤੇ ਪੀਯੂ ਕੁਲਪਤੀ ਦਫਤਰ ਪੁਲਿਸ ਛਾਉਣੀ ‘ਚ ਤਬਦੀਲ ਹੋ ਗਿਆ ਸੀ। ਭੀੜ ਨੂੰ ਰੋਕਣ ਲਈ ਵਿਸ਼ੇਸ਼ ਤੌਰ ‘ਤੇ ਵਾਟਰ ਕੈਨੇਨ ਤੇ ਵਿਸ਼ੇਸ਼ ਸੁਰੱਖਿਆ ਕਰਮਚਾਰੀ ਤਾਇਨਾਤ ਕੀਤੇ ਗਏ ਸਨ। ਪੁਲਿਸ ਦੇ ਨਾਲ ਹੀ ਪੀਯੂ ਸਕਿਊਰਿਟੀ ਨੂੰ ਵੀ ਤਾਇਨਾਤ ਕੀਤਾ ਗਿਆ ਸੀ। ਪ੍ਰਦਰਸ਼ਕਾਰੀਆਂ ਦੇ ਵਿਰੋਧ ਨੂੰ ਦੇਖਦੇ ਹੋਏ ਪੀਯੂ ਰਜਿਸਟਰਾਰ ਵਿਕਰਮ ਨਈਅਰ ਖੁਦ ਧਰਨਾ ਸਥਾਨ ‘ਤੇ ਪਹੁੰਚੇ ਤੇ ਸਤੰਬਰ ‘ਚ ਚੋਣਾਂ ਦਾ ਭਰੋਸਾ ਦਿੱਤਾ

 

Facebook Comments

Trending