ਪੰਜਾਬੀ

ਜਥੇਬੰਦੀਆਂ ਦੇ ਨੁਮਾਇੰਦਿਆਂ ਵੱਲੋਂ ਮੰਗਾਂ ਸਬੰਧੀ ਫੈਕਟਰੀ ਅੱਗੇ ਧਰਨਾ

Published

on

ਖੰਨਾ / ਲੁਧਿਆਣਾ :  ਕੰਪਨੀ ‘ਚੋਂ ਨਾਜਾਇਜ਼ ਕੱਢੇ ਕਿਰਤੀਆਂ ਨੇ ਕੰਪਨੀ ਨਾਲ ਲੰਮੇ ਸਮੇਂ ਤੋਂ ਲਟਕੇ ਮਜ਼ਦੂਰ ਮੰਗਾਂ/ ਮਸਲਿਆਂ ਦੇ ਨਿਪਟਾਰੇ ਸਬੰਧੀ ਕੰਪਨੀ ਹੈੱਡ ਆਫਿਸ ਬੰਬਈ ਤੋਂ ਪ੍ਰਬੰਧਕੀ ਟੀਮ ਆਈ। ਟੀਮ ਨੂੰ ਮਜ਼ਦੂਰ, ਕਿਸਾਨ, ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦਿਆਂ ਰਾਹੀਂ ਭੁਮੱਦੀ ਰੋਡ ‘ਤੇ ਸਥਿਤ ਮੋਹਨਪੁਰ ਫੈਕਟਰੀ ਗੇਟ ਤੋਂ ਕੁਝ ਦੂਰੀ ‘ਤੇ ਬੈਠ ਕੇ ਮੰਗ ਪੱਤਰ ਦੇਣ ਗਏ ਪਰ ਟੀਮ ਵੱਲੋਂ ਨਾ ਕੋਈ ਗੱਲਬਾਤ ਜਾਂ ਨਾ ਹੀ ਮੰਗ ਪੱਤਰ ਲਿਆ ਗਿਆ।

ਰੋਸ ਰੈਲੀ ਨੂੰ ਐਡਹਾਕ ਕਮੇਟੀ ਲਿਨਫੌਕਸ ਮਜ਼ਦੂਰ ਯੂਨੀਅਨ ਇਲਾਕਾ ਖੰਨਾ ਦੇ ਆਗੂਆਂ ਹਰਿੰਦਰ ਸਿੰਘ, ਸੁਰਿੰਦਰ ਸਿੰਘ, ਮੋਲਡਰ ਐਂਡ ਸਟੀਲ ਵਰਕਰਜ਼ ਯੂਨੀਅਨ ਦੇ ਪ੍ਰਧਾਨ ਹਰਜਿੰਦਰ ਸਿੰਘ, ਮਜ਼ਦੂਰ ਯੂਨੀਅਨ ਇਲਾਕਾ ਖੰਨਾ ਦੇ ਆਗੂਆਂ ਮਲਕੀਤ ਸਿੰਘ ਤੇ ਚਰਨਜੀਤ ਸਿੰਘ, ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ) ਦੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਟੈਕਨੀਕਲ ਸਰਵਿਸਜ਼ ਯੂਨੀਅਨ ਸਰਕਲ ਖੰਨਾ ਦੇ ਆਗੂ ਜਸਬੀਰ ਸਿੰਘ ਤੇ ਮਨੁੱਖੀ ਅਧਿਕਾਰ ਰੱਖਿਅਕ ਮੰਚ ਪੰਜਾਬ ਦੇ ਪ੍ਰਧਾਨ ਗੁਰਦੀਪ ਸਿੰਘ ਮਦਨ, ਸੈਕਟਰੀ ਗੁਰਮੀਤ ਸਿੰਘ ਭੜੀ, ਆਦਿ ਨੇ ਮੈਨੇਜਮੈਂਟ ਦੇ ਮਜ਼ਦੂਰ-ਦੋਖੀ, ਹੈਕੜਬਾਜ ਰਵੱਈਏ ਦੀ ਨਿਖੇਧੀ ਕੀਤੀ।

ਆਗੂਆਂ ਮਜ਼ਦੂਰਾਂ ਨਾਲ ਬੈਠ ਕੇ ਲਟਕੇ ਮਸਲੇ ਹੱਲ ਕਰਨ ਦੀ ਮੰਗ ਕੀਤੀ। ਮਜਦੂਰ ਆਗੂਆਂ ਨੇ ਜਿਥੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਤਹਿਤ ਦੇਸੀ-ਵਿਦੇਸ਼ੀ ਧੜਵੈਲ ਕੰਪਨੀਆਂ ਦੇ ਪੱਖ ਚ ਸਰਕਾਰੀ ਅਦਾਰਿਆਂ ਅਤੇ ਜਾਇਦਾਦਾਂ ਦਾ ਨਿਜੀਕਰਨ/ਮੁਦਰੀਕਰਨ ਕਰਨ, ਕਿਰਤ ਕਾਨੂੰਨਾਂ ਚ ਸੋਧਾਂ ਵਾਪਸ ਲੈਣ ਤੇ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਚੱਲੇ ਲੋਕ ਅੰਦੋਲਨ ਦੀਆਂ ਬਾਕੀ ਰਹਿੰਦੀਆਂ ਮੰਗਾਂ ਸਬੰਧੀ ਤੇ ਕੰਪਨੀ ਮਜਦੂਰਾਂ ਦੀਆਂ ਮੰਗਾਂ ਸਬੰਧੀ ਅਗਲੇ ਘੋਲ ਨੂੰ ਤਿੱਖਾ ਕਰਨ ਲਈ ਇਲਾਕੇ ‘ਚ ਵਿਸ਼ਾਲ ਲਾਮਬੰਦੀ ਕਰਨ ਲਈ ਜਨਤਕ ਮੀਟਿੰਗਾਂ, ਝੰਡਾ ਮਾਰਚ/ਰੈਲੀਆਂ ਕੀਤੀਆਂ ਜਾਣਗੀਆਂ।

Facebook Comments

Trending

Copyright © 2020 Ludhiana Live Media - All Rights Reserved.