Connect with us

ਪੰਜਾਬ ਨਿਊਜ਼

ਡੀਸੀ ਦਫਤਰ ਅੱਗੇ ਧਰਨਾ ਲਗਾ ਕੇ ਕੀਤੀ ਨਾਅਰੇਬਾਜ਼ੀ

Published

on

Protests in front of the DC office

ਮੋਗਾ : ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ ਦੁਬਾਰਾ ਬੰਦ ਕਰਨ ਦੇ ਦਿਸ਼ਾ ਨਿਰਦੇਸਾਂ ਨੂੰ ਲੈ ਕੇ ਸਕੂਲ ਵੈਨ ਐਸੋਸੀਏਸ਼ਨ ਵੱਲੋਂ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਰੋਸ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਭਲੀਭਾਂਤ ਪਤਾ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕੋਵਿਡ-19 ਦੇ ਕਾਰਨ ਦੇਸ਼ ਭਰ ਦੇ ਸਕੂਲ ਬੰਦ ਪਏ ਹਨ। ਇਸ ਉਪਰੰਤ ਲਾਕਡਾਉਨ ਦੇ ਦਰਮਿਆਨ ਸਰਕਾਰ ਵੱਲੋਂ ਕੋਈ ਰਾਹਤ ਪੈਕਜ ਵੈਨ ਚਾਲਕਾਂ ਨੂੰ ਨਹੀਂ ਮਿਲਿਆ। ਇਸ ਦਰਮਿਆਨ ਕਈ ਸਾਥੀਆਂ ਨੂੰ ਪ੍ਰਰੇਸ਼ਾਨੀ ਦੇ ਚੱਲਦੇ ਆਪਣੀ ਜਾਨ ਤੋਂ ਵੀ ਹੱਥ ਧੋਣਾ ਪਿਆ ਹੈ ਅਤੇ ਕਈ ਸਾਥੀਆਂ ਦੀਆਂ ਗੱਡੀਆਂ ਬੈਂਕਾਂ ਵਾਲੇ ਰਿਕਵਰ ਕਰ ਚੁੱਕੇ ਹਨ। ਹੁਣ ਸਾਲ 2021 ਵਿਚ  ਉਮੀਦ ਹੋਈ ਸੀ ਕਿ ਸਕੂਲ ਦੁਬਾਰਾ ਖੁੱਲਣ ਨਾਲ ਕੰਮ ਰਿੜ ਪਵੇਗਾ, ਪਰ ਹੁਣ ਫਿਰ ਸਰਕਾਰ ਨੇ ਦੁਬਾਰਾ ਸਕੂਲ ਬੰਦ ਕਰ ਦਿੱਤੇ ਹਨ ਅਤੇ 31-03-2021 ਤੱਕ ਆਦੇਸ਼ ਵੀ ਆ ਚੁੱਕੇ ਹਨ। ਅਸੀਂ ਵੀ ਬੱਚਿਆਂ ਦੇ ਭਵਿੱਖ ਅਤੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫਿਕਰਮੰਦ ਹਾਂ। ਸਰਕਾਰ ਕਿਸੇ ਤਰੀਕੇ ਨਾਲ ਜਾਂ ਮਾਹਿਰਾਂ ਦੀ ਸਲਾਹ ਲੈਕੇ ਸਕੂਲ ਦੁਬਾਰਾ ਚਾਲੂ ਕਰੇ।

ਇਸ ਕਰਕੇ ਸਕੂਲ ਜਰੂਰ ਲਾਏ ਜਾਣ ਤਾਂ ਜੋ ਸਾਡਾ ਰੋਜਗਾਰ ਅਤੇ ਬੱਚਿਆਂ ਦਾ ਭਵਿੱਖ ਬਚ ਸਕੇ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਕੋਵਿਡ 19 ਦੇ ਕਾਰਨ ਲਾਕਡਾਉਨ ਸਮੇਂ ਵਿਚ ਸਕੂਲ ਵੈਨਾਂ ਲੋਨ ਤੇ ਹਨ, ਉਨ੍ਹਾਂ ਦਾ ਲਾਕਡਾਉਨ ਕਾਰਨ ਜੋ ਵਾਧੂ ਵਿਆਜ ਬਣਿਆ ਹੈ, ਉਹ ਵੀ ਮੁਆਫ ਕੀਤਾ ਜਾਵੇ। ਇਸ ਮੌਕੇ ਪ੍ਰਧਾਨ ਪਰਮਿੰਦਰ ਸਿੰਘ, ਵਾਈਸ ਪ੍ਰਧਾਨ ਹਰਮੇਲ ਸਿੰਘ, ਸੁਖਜਿੰਦਰ ਸਿੰਘ, ਗੁਰਪ੍ਰਰੀਤ ਸਿੰਘ, ਸਤਪਾਲ ਸਿੰਘ, ਲਖਵੀਰ ਸਿੰਘ, ਮੋਨੂੰ ਪਾਸੀ, ਸੰਦੀਪ ਭੱਟੀ, ਕੇਵਲ ਸਿੰਘ, ਜਤਿੰਦਰ ਸਿੰਘ, ਜਗਜੀਤ ਸਿੰਘ, ਜਗਦੀਪ ਸਿੰਘ ਫਰੀਦਕੋਟ, ਚਮਕੌਰ ਸਿੰਘ ਆਦਿ ਹਾਜ਼ਰ ਸਨ।

Facebook Comments

Trending