Connect with us

ਇੰਡੀਆ ਨਿਊਜ਼

ਪੀਯੂ ਗ੍ਰੈਜੂਏਟ ਚੋਣ ਖੇਤਰ ‘ਚ ਚੋਣ ਮੁਲਤਵੀ ਨੂੰ ਲੈ ਕੇ ਵਿਰੋਧ ਜਾਰੀ

Published

on

Protests continue in PU graduate constituencies over election postponement

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਲਈ 18 ਅਗਸਤ ਨੂੰ ਤੈਅ ਗ੍ਰੈਜੂਏਟ ਚੋਣ ਖੇਤਰ ਲਈ ਵੋਟਾਂ ਨੂੰ ਮੁਲਤਵੀ ਕਰਨਾ ਫ਼ੈਸਲੇ ਦਾ ਚਾਰੇ ਪਾਸੇ ਸਖ਼ਤ ਵਿਰੋਧ ਹੋ ਰਿਹਾ ਹੈ। ਮੰਗਲਵਾਰ ਨੂੰ ਵੀ ਪੀਯੂ ਕੁਲਪਤੀ ਦਫ਼ਤਰ ਦੇ ਸਾਹਮਣੇ ‘ਸਟੂਡੈਂਟਸ ਫਾਰ ਸੁਸਾਇਟੀ’ ਦੇ ਸੱਦੇ ‘ਤੇ ਸਾਰੀਆਂ ਵਿਦਿਆਰਥੀਆਂ ਜਥੇਬੰਦੀਆਂ ਨੇ ਰੋਸ ਮੁਜ਼ਾਹਰੇ ‘ਚ ਹਿੱਸਾ ਲਿਆ। ਕਈ ਵਿਦਿਆਰਥੀ ਆਗੂ ਚੋਣ ਨਾ ਕਰਵਾਉਣ ਦੇ ਵਿਰੋਧ ‘ਚ ਧਰਨੇ ‘ਤੇ ਬੈਠ ਗਏ ਹਨ।

ਪੀਯੂ ਨਾਲ ਜੁੜੇ ਸਾਬਕਾ ਸੈਨੇਟਰ, ਪ੍ਰੋਫੈਸਰ ਤੇ ਪੰਜਾਬ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੁਟਾ) ਨੇ ਮਿਲ ਕੇ ਪੀਯੂ ਪ੍ਰਸ਼ਾਸਨ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਮੰਗਲਵਾਰ ਨੂੰ ਵਿਰੋਧ ਕਰ ਰਹੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੀਯੂ ਪ੍ਰਸ਼ਾਸਨ ਤੁਰੰਤ ਗ੍ਰੈਜੂਏਟ ਚੋਣ ਖੇਤਰ ਦੀਆਂ ਵੋਟਾਂ ਦੀ ਮਿਤੀ ਦਾ ਐਲਾਨ ਕਰੇ।

ਪੀਯੂ ਪ੍ਰਸ਼ਾਸਨ ‘ਤੇ ਸੀਨੇਟ ਚੋਣ ਇਕ ਸਾਲ ਤੋਂ ਲਟਕਾਏ ਜਾਣ ਦਾ ਵੀ ਦੋਸ਼ ਲਾਇਆ। ਆਗੂਆਂ ਨੇ ਕਿਹਾ ਕਿ ਪੀਯੂ ‘ਚ ਲੋਕਤੰਤਰ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਨਾਲ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੰਨੇ ਸਮੇਂ ਤੋਂ ਸਿਰਫ਼ ਪੀਯੂ ਕੁਲਪਤੀ ਹੀ ਸਾਰੇ ਮਾਮਲਿਆਂ ‘ਚ ਫ਼ੈਸਲੇ ਲੈ ਰਹੇ ਹਨ।

Facebook Comments

Trending