Connect with us

ਪੰਜਾਬੀ

ਵਾਤਾਵਰਨ ਦੀ ਰੱਖਿਆ ਜੀਵਨ ਦੀ ਸੁਰੱਖਿਆ ‘ਤੇ ਅਧਾਰਿਤ ਮਨਾਇਆ ਵਾਤਾਵਰਣ ਦਿਵਸ

Published

on

Protecting the environment Environment Day is celebrated based on the protection of life

ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਵਿੱਚ ਵਾਤਾਵਰਣ ਦੀ ਰੱਖਿਆ, ਜੀਵਨ ਦੀ ਸੁਰੱਖਿਆ ਵਿਸੇ਼ ਤੇ‌ ਅਧਾਰਿਤ ਵਿਸ਼ਵ‌ ਵਾਤਾਵਰਣ ਦਿਵਸ ਮਨਾਇਆ ਗਿਆ।
ਇਸ ਅਵਸਰ ਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀ ਮਤੀ ਊਸ਼ਾ ਅਲਾਵਤ, ਸ਼੍ਰੀ ਦਵਿੰਦਰ ਕੁਮਾਰ, ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਜਗਪ੍ਰੀਤ ਸਿੰਘ, ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਰਾਹੀਂ ਪੌਦੇ ਲਗਾਏ ਗਏ।

ਸਕੂਲ ਵਿੱਚ ਹਾਜ਼ਰ ਵਿਦਿਆਰਥੀਆਂ ਨੂੰ ਇਸ ਦਿਨ ਵਾਤਾਵਰਣ ਦਿਵਸ ਬਾਰੇ ਦੱਸਦੇ ਹੋਏ ਕਿਹਾ ਕਿ ਵਾਤਾਵਰਣ ਦੀ ਰੱਖਿਆ ਵਿੱਚ ਹੀ ਜੀਵਨ ਦੀ ਸੁਰੱਖਿਆ ਹੈ। ਉਹਨਾਂ ਨੇ ਆਪਣੇ ਭਵਿੱਖ ਦਾ ਅਨੰਦ ਲੈਣ ਲਈ ਅਤੇ ਆਪਣੇ ਆਲੇ-ਦੁਆਲੇ ਨੂੰ ਸਾਫ਼-ਸੁਥਰਾ ਰੱਖਣ ਦੀ ਜਾਣਕਾਰੀ ਦਿੱਤੀ। ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਦਿੱਤਾ ਕਿ ਆਪਣੇ ਵਾਤਾਵਰਣ ਨੂੰ ਸ਼ੁੱਧ ਅਤੇ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੀ ਹੈ ਜਿਸ ਨੂੰ ਸਾਨੂੰ ਹਮੇਸ਼ਾ ਪੂਰੇ ਮਨ ਨਾਲ ਨਿਭਾਣਾ ਚਾਹੀਦਾ ਹੈ।

Facebook Comments

Trending