ਪੰਜਾਬੀ

ਮਾਸਟਰ ਤਾਰਾ ਸਿੰਘ ਕਾਲਜ ਫ਼ਾਰ ਵਿਮੈਨ ਵਿਖੇ ਕਾਰਵਾਈ ਫ੍ਰੈਸ਼ਰ ਪਾਰਟੀ

Published

on

ਲੁਧਿਆਣਾ : ਮਾਸਟਰ ਤਾਰਾ ਸਿੰਘ ਮੈਮੋਰੀਅਲ ਕਾਲਜ ਫਾਰ ਵਿਮੈਨ,ਲੁਧਿਆਣਾ ਵਿਖੇ ਗ੍ਰੇਜੁਏਟ ਅਤੇ ਪੋਸਟ-ਗ੍ਰੇਜੁਏਟ ਵਿਭਾਗਾਂ ਵਿੱਚ ਆਏ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫ੍ਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਕਿਰਨਦੀਪ ਕੌਰ,ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਵਰਨ ਸਿੰਘ,ਸਕੱਤਰ ਸ. ਗੁਰਬਚਨ ਸਿੰਘ ਪਾਹਵਾ ਤੇ ਹੋਰ ਮੈਂਬਰ ਸਾਹਿਬਾਨ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ‘ਜੀ ਆਇਆਂ ਨੂੰ ਆਖਿਆ ਗਿਆ।

ਵਿਦਿਆਰਥਣਾਂ ਨੇ ਇਸ ਸਮੇਂ ਡਾਂਸ, ਗੀਤ, ਸੰਗੀਤ ਆਦਿ ਦੀਆਂ ਖੂਬਸੂਰਤ ਪੇਸ਼ਕਾਰੀਆਂ ਨਾਲ ਰੰਗ ਬੰਨ੍ਹਿਆ। ਇਸ ਦੌਰਾਨ ਕਾਲਜ ਦੇ ਵਿਹੜੇ ਵਿੱਚ ਵੱਖ- ਵੱਖ ਸਟਾਲ ਵੀ ਲਗਾਏ ਗਏ। ਗੁਰਸਿਮਰਨ ਨੇ ਮਿਸ ਫ੍ਰੈਸ਼ਰ ਕਾਮਰਸ,ਚੇਸ਼ਟਾ ਨੇ ਮਿਸ ਫ੍ਰੈਸ਼ਰ ਆਈ.ਟੀ, ਪ੍ਰਿਆ ਨੇ ਮਿਸ ਫ੍ਰੈਸ਼ਰ ਆਰਟਸ ਅਤੇ ਅਮਨਜੋਤ ਨੇ ਮਿਸ ਫੈਸ਼ਰ ਪੀ.ਜੀ. ਦਾ ਖਿਤਾਬ ਹਾਸਲ ਕੀਤਾ।ਅੰਜਲੀ ਗੁਪਤਾ ਪਹਿਲੀ ਰਨਰ ਅੱਪ ਅਤੇ ਨੰਦਿਨੀ ਦੂਜੀ ਰਨਰ ਅੱਪ ਰਹੀ। ਕਾਲਜ ਪ੍ਰਿੰਸੀਪਲ ਅਤੇ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.