ਪੰਜਾਬੀ

ਓਵਰ ਸਾਈਜ਼ ਕੋਟ ਅਤੇ ਮੈਂਚਿਗ ਪੈਂਟ ’ਚ ਪ੍ਰਿਅੰਕਾ ਦੀ ਬੋਲਡ ਲੁੱਕ, ‘ਮਿਸਿਜ਼ ਜੋਨਸ’ ਨੇ ਇੰਟਰਨੈੱਟ ਦਾ ਵਧਾਇਆ ਤਾਪਮਾਨ

Published

on

ਅਦਾਕਾਰਾ ਪ੍ਰਿਅੰਕਾ ਚੋਪੜਾ ਇਹ ਤਰ੍ਹਾਂ ਫੈਸ਼ਨ ਕੁਈਨ ਵੀ ਹੈ। ਪ੍ਰਿਅੰਕਾ ਹਰ ਆਊਟਫਿੱਟ ’ਚ ਪ੍ਰਸ਼ੰਸਕਾਂ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। ਅਦਾਕਾਰਾ ਹਮੇਸ਼ਾ ਬੋਲਡਨੈੱਸ ਨਾਲ ਸੁਰਖੀਆਂ ’ਚ ਰਹਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਉਹ ਹਮੇਸ਼ਾ ਟ੍ਰੈਂਡ ਬਣ ਜਾਂਦਾ ਹੈ।

ਪ੍ਰਿਅੰਕਾ ਇਸ ਸਮੇਂ ਮੁੰਬਈ ’ਚ ਹੈ। ਅਦਾਕਾਰਾ ਤਿੰਨ ਸਾਲ ਬਾਅਦ ਮੰਗਲਵਾਰ ਨੂੰ ਮੁੰਬਈ ਪਰਤੀ ਸੀ। ਸਾਰਿਆਂ ਨੂੰ ਉਮੀਦ ਸੀ ਕਿ ਉਹ ਆਪਣੀ ਧੀ ਮਾਲਤੀ ਮੈਰੀ ਚੋਪੜਾ ਜੋਨਸ ਨੂੰ ਨਾਲ ਲੈ ਕੇ ਆ ਰਹੀ ਹੈ ਪਰ ਅਜਿਹਾ ਨਹੀਂ ਹੋਇਆ।

ਇਸ ਦੇ ਨਾਲ ਹੀ ਤਿੰਨ ਸਾਲ ਬਾਅਦ ਮੁੰਬਈ ਪਰਤੇ ਅਦਾਕਾਰਾ ਦੇ ਚਿਹਰੇ ’ਤੇ ਇਕ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ, ਜੋ ਉਨ੍ਹਾਂ ਦੀਆਂ ਸਾਹਮਣੇ ਆਈਆਂ ਤਸਵੀਰਾਂ ‘ਚ ਸਾਫ ਨਜ਼ਰ ਆ ਰਹੀ ਹੈ। ਵੀਰਵਾਰ ਦੁਪਹਿਰ ਨੂੰ ਪ੍ਰਿਅੰਕਾ ਨੂੰ ਮੁੰਬਈ ਦੇ ਇਕ ਆਲੀਸ਼ਾਨ ਹੋਟਲ ’ਚ ਦੇਖਿਆ ਗਿਆ।

ਇਸ ਦੌਰਾਨ ਪ੍ਰਿਅੰਕਾ ਦਾ ਬੇਹੱਦ ਬੋਲਡ ਲੁੱਕ ਦੇਖਣ ਨੂੰ ਮਿਲਿਆ। ਲੁੱਕ ਦੀ ਗੱਲ ਕਰੀਏ ਤਾਂ ਉਹ ਪ੍ਰਿਅੰਕਾ ਬਲੂ ਕਲਰ ਦੇ ਬਰੇਲੇਟ ਟਾਪ, ਮੈਚਿੰਗ ਪੈਂਟ ਅਤੇ ਬਲੇਜ਼ਰ ’ਚ ਨਜ਼ਰ ਆ ਰਹੀ ਸੀ।

ਪ੍ਰਿਅੰਕਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ। ਉਨ੍ਹਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

 

Facebook Comments

Trending

Copyright © 2020 Ludhiana Live Media - All Rights Reserved.