ਪੰਜਾਬੀ

ਨਿੱਜੀ ਖੇਤਰ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਦੇ ਦਿਨ ਤੋਂ ਮਿਲੇਗੀ ਪੈਨਸ਼ਨ, ਲੁਧਿਆਣਾ ‘ਚ ਸ਼ੁਰੂ ਹੋਇਆ ‘ਵਿਸ਼ਵਾਸ’ ਪ੍ਰੋਜੈਕਟ

Published

on

ਲੁਧਿਆਣਾ : ਦੇਸ਼ ’ਚ ਅਗਲੇ ਦਿਨਾਂ ਤੋਂ ਸਰਕਾਰੀ ਮੁਲਾਜ਼ਮਾਂ ਵਾਂਗ ਨਿੱਜੀ ਅਦਾਰਿਆਂ ਦੇ ਮੁਲਾਜ਼ਮਾਂ ਨੂੰ ਵੀ ਰਿਟਾਇਰਮੈਂਟ ਦੇ ਦਿਨ ਤੋਂ ਹੀ ਪੈਨਸ਼ਨ ਮਿਲੇਗੀ। ਇਸ ਦੇ ਲਈ ਪ੍ਰਾਵੀਡੈਂਟ ਫੰਡ ਸੰਗਠਨ (ਈਪੀਐੱਫਓ) ਨੇ ਨੂੰ ਲੁਧਿਆਣਾ ’ਚ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ਹੈ। ਪ੍ਰਾਜੈਕਟ ਦੇ ਤਹਿਤ ਲੁਧਿਆਣਾ ਸਥਿਤ ਖੇਤਰੀ ਦਫਤਰ ’ਚ ਇਕ ਵਿਸ਼ੇਸ਼ ਟੀਮ ਬਣਾਈ ਗਈ ਹੈ। ਇਹ ਟੀਮ ਰਿਟਾਇਰ ਹੋਣ ਵਾਲੇ ਮੁਲਾਜ਼ਮਾਂ ਦੇ ਦਸਤਾਵੇਜ਼ ਦੋ ਮਹੀਨੇ ਪਹਿਲਾਂ ਹੀ ਪੂਰੀ ਕਰਵਾਏਗੀ। ਰਿਟਾਇਰਮੈਂਟ ’ਤੇ ਉਨ੍ਹਾਂ ਨੂੰ ਪੈਨਸ਼ਨ ਸਰਟੀਫਿਕੇਟ ਦਿੱਤਾ ਜਾਵੇਗਾ।

ਅਦਾਰਿਆਂ ਨੂੰ ਰਿਟਾਇਰਮੈਂਟ ਦੇ ਮਹੀਨੇ ਦੇ ਪੀਐੱਫ ਦਾ ਅਗਾਊਂ ਭੁਗਤਾਨ ਕਰਾਉਣਾ ਪਵੇਗਾ। ਪੀਐੱਫ ਦਫਤਰ ’ਚ ਜ਼ਰੂਰੀ ਦਸਤਾਵੇਜ਼ਾਂ ਨਾਲ ਪੈਨਸ਼ਨ ਦਾਅਵਿਆਂ ਨੂੰ ਦਰਜ ਕਰਾਉਣਾ ਪਵੇਗਾ। ਮਹੀਨੇ ’ਚ ਕਿੰਨੇ ਮੁਲਾਜ਼ਮ ਰਿਟਾਇਰ ਹੋ ਰਹੇ ਹਨ, ਉਸ ਦੀ 15 ਤਰੀਕ ਤੋਂ ਪਹਿਲਾਂ ਉਨ੍ਹਾਂ ਨੂੰ ਈਸੀਆਰ ਇਲੈਕਟ੍ਰਾਨਿਕ ਚਲਾਨ ਕਮ ਰਿਟਰਨ ਦਾਖਲ ਕਰਨੀ ਪਵੇਗੀ।

ਇਸ ਦੌਰਾਨ ਈਪੀਐੱਫ ਦੇ ਐਡੀਸ਼ਨਲ ਸੈਂਟਰਲ ਕਮਿਸ਼ਨਰ (ਏਸੀਸੀ) ਕੁਮਾਰ ਰੋਹਿਤ, ਚੰਡੀਗਡ਼੍ਹ ਖੇਤਰ ਦੇ ਕਮਿਸ਼ਨਰ ਪੀਪੀਐੱਸ ਮੈਂਗੀ ਵੀ ਸ਼ਾਮਲ ਹੋਏ। ਏਸੀਸੀ ਕੁਮਾਰ ਰੋਹਿਤ ਨੇ ਕਿਹਾ ਕਿ ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ’ਤੇ ‘ਪ੍ਰਯਾਸ’ ਤੋਂ ‘ਵਿਸ਼ਵਾਸ’ ਦੇ ਦ੍ਰਿਸ਼ਟੀਕੋਣ ’ਚ ਇਕ ਕ੍ਰਾਂਤੀਕਾਰੀ ਬਦਲਾਅ ਹੈ। ਈਪੀਐੱਫਓ ਸੇਵਾਵਾਂ ਲਈ ਸਾਡੇ ਈਪੀਐੱਫਓ ਮੈਂਬਰਾਂ ’ਚ ‘ਵਿਸ਼ਵਾਸ’ ਵਿਕਸਤ ਕਰਨ ਦੀ ਇਕ ਕੋਸ਼ਿਸ਼ ਹੈ।

Facebook Comments

Trending

Copyright © 2020 Ludhiana Live Media - All Rights Reserved.