ਪੰਜਾਬ ਨਿਊਜ਼

ਪੰਜਾਬ ‘ਚ ਅੱਜ ਸੜਕਾਂ ‘ਤੇ ਨਹੀਂ ਚੱਲੀਆਂ ਨਿੱਜੀ ਬੱਸਾਂ, ਮੁਸਾਫ਼ਰਾਂ ਨੂੰ ਝੱਲਣੀ ਪਈ ਭਾਰੀ ਪਰੇਸ਼ਾਨੀ

Published

on

ਲੁਧਿਆਣਾ : ਸੂਬਾ ਸਰਕਾਰ ਦੀਆਂ ਨੀਤੀਆਂ ਦੇ ਵਿਰੋਧ ‘ਚ ਨਿੱਜੀ ਬੱਸ ਆਪਰੇਟਰਾਂ ਨੇ ਪੰਜਾਬ ਮੋਟਰ ਯੂਨੀਅਨ ਦੇ ਸੱਦੇ ‘ਤੇ ਅੱਜ ਚੱਕਾ ਜਾਮ ਕੀਤਾ। ਯੂਨੀਅਨ ਮੁਤਾਬਕ ਪੂਰੇ ਪੰਜਾਬ ‘ਚ 2200 ਦੇ ਕਰੀਬ ਵੱਡੀਆਂ ਬੱਸਾਂ ਅਤੇ 4500 ਮਿੰਨੀ ਬੱਸਾਂ ਸੜਕਾਂ ‘ਤੇ ਨਹੀਂ ਚਲਾਈਆਂ ਗਈਆਂ। ਯੂਨੀਅਨ ਦੇ ਆਗੂਆਂ ਨੇ ਲੁਧਿਆਣਾ ‘ਚ ਵੀ ਆਪਣਾ ਰੋਸ ਜ਼ਾਹਰ ਕੀਤਾ।

ਆਗੂਆਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਔਰਤਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਗਈ ਹੈ। ਇਸ ਕਾਰਨ ਮਹਿਲਾ ਸਵਾਰੀ ਨਿੱਜੀ ਬੱਸਾਂ ‘ਚ ਸਫ਼ਰ ਨਹੀਂ ਕਰਦੀ, ਜਿਸ ਦੇ ਚੱਲਦਿਆਂ ਉਨ੍ਹਾਂ ਦੇ ਖ਼ਰਚੇ ਪੂਰੇ ਨਹੀ ਹੋ ਰਹੇ। ਉਨ੍ਹਾਂ ਦੇ ਟੈਕਸ ਅਤੇ ਬੈਂਕਾਂ ਦੀਆਂ ਕਿਸ਼ਤਾਂ ਟੁੱਟ ਰਹੀਆਂ ਹਨ।

ਇਸ ਦੇ ਨਾਲ ਹੀ ਸਰਕਾਰ ਵੱਲੋਂ ਕੋਵਿਡ-19 ਦੌਰਾਨ ਉਨ੍ਹਾਂ ਦਾ ਟੈਕਸ ਤਾਂ ਮੁਆਫ਼ ਕੀਤਾ ਗਿਆ ਪਰ ਇਹ ਮੁਆਫ਼ੀ ਕਾਫ਼ੀ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਆਂਢੀ ਸੂਬਿਆਂ ‘ਚ ਟੈਕਸਾਂ ਦੀ ਪੂਰਨ ਮੁਆਫ਼ੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਨਿੱਜੀ ਬੱਸਾਂ ਤੋਂ ਵਸੂਲੀ ਜਾਣ ਵਾਲੀ ਅੱਡਾ ਫ਼ੀਸ ਨੂੰ ਕਮਾਈ ਦਾ ਸਾਧਨ ਬਣਾ ਲਿਆ ਗਿਆ ਹੈ, ਜਦੋਂ ਕਿ ਬੱਸ ਅੱਡੇ ਤੋਂ ਕਮਾਈ ਹੋਰ ਸਾਧਨਾਂ ਨਾਲ ਵੀ ਕੀਤੀ ਜਾ ਸਕਦੀ ਹੈ।

ਨਿੱਜੀ ਬੱਸਾਂ ਲਈ ਇਕਮੁਸ਼ਤ ਅੱਡਾ ਫ਼ੀਸ ਤੈਅ ਕੀਤੀ ਜਾਵੇ। ਇਸ ਦੇ ਨਾਲ ਹੀ ਕਈ ਹੋਰ ਮੰਗਾਂ ਨੂੰ ਲੈ ਕੇ ਯੂਨੀਅਨ ਨੇ ਅੱਜ ਚੱਕਾ ਜਾਮ ਰੱਖਿਆ। ਅੱਜ ਦੀ ਹੜਤਾਲ ਤੋਂ ਬਾਅਦ ਯੂਨੀਅਨ ਵੱਲੋਂ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ 14 ਅਗਸਤ ਨੂੰ ਸਰਕਾਰ ਤੱਕ ਆਪਣੀ ਗੱਲ ਪਹੁੰਚਾਉਣ ਲਈ ਇਕ ਬੱਸ ਨੂੰ ਅਗਨੀ ਭੇਂਟ ਕੀਤਾ ਜਾਵੇਗਾ।

Facebook Comments

Trending

Copyright © 2020 Ludhiana Live Media - All Rights Reserved.