Connect with us

ਪੰਜਾਬ ਨਿਊਜ਼

18 ਸਾਲ ਤੋਂ ਸਜ਼ਾ ਕੱਟ ਰਹੇ ਕੈਦੀ ਦੀ ਹੋਈ ਜੀਵਨ ਲੀਲਾ ਖਤਮ

Published

on

ਗੁਰਦਾਸਪੁਰ ਦੀ ਕੇਂਦਰੀ ਜੇਲ੍ਹ ਚ ਪਿਛਲੇ 18 ਸਾਲ ਤੋਂ ਸਜ਼ਾ ਕੱਟ ਰਹੇ ਕੈਦੀ ਨਦੀਮ ਖਾਨ ਦੀ ਮੌਤ ਹੋ ਗਈ ਹੈ।  ਦੱਸਿਆ ਜਾ ਰਿਹਾ ਕਿ ਨਦੀਮ ਖਾਨ ਬਹੁਤ ਲੰਬੇ ਸਮੇਂ ਤੋਂ ਬਿਮਾਰ ਰਹਿ ਰਿਹਾ ਸੀ। ਬਿਮਾਰੀ ਦੇ ਚਲਦੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਜਿਥੇ ਉਸਦੀ ਇਲਾਜ਼ ਦੌਰਾਨ ਮੌਤ ਹੋ ਗਈ ਹੈ। ਫਿਲਹਾਲ ਪੁਲਿਸ ਨੇ ਮ੍ਰਿਤਕ ਸ਼ਰੀਰ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਸ ਤੋਂ ਇਲਾਵਾ ਏਐੱਸਆਈ ਸੇਵਾ ਸਿੰਘ ਨੇ ਦੱਸਿਆ ਕਿ ਕੈਦੀ 302 ਕੇਸ ਚ ਸਜ਼ਾ ਭੁਗਤ ਰਿਹਾ ਸੀ ਅਤੇ ਲੰਬੇ ਸਮੇ ਤੋਂ ਬਿਮਾਰ ਸੀ। ਜਿਸ ਕਰਕੇ ਕੈਦੀ ਨਦੀਮ ਦੀ ਮੌਤ ਹੋ ਗਈ।

Facebook Comments

Trending