ਪੰਜਾਬੀ

ਲੁਧਿਆਣਾ ‘ਚ ਖਾਣੇ ਦੀਆਂ ਪਲੇਟਾਂ ਖੋਹਣ ਦੇ ਮਾਮਲੇ ਵਿੱਚ ਪ੍ਰਿੰਸੀਪਲ ਤਲਬ

Published

on

ਚੰਡੀਗੜ੍ਹ /ਲੁਧਿਆਣਾ : ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਖਿਆ ਸੁਧਾਰਾਂ ਲਈ 10 ਮਈ ਨੂੰ ਲੁਧਿਆਣਾ ਦੇ ਇਕ ਰਿਜ਼ਾਰਟ ‘ਚ ਰੱਖੇ ਗਏ ਪ੍ਰੋਗਰਾਮ ਵਾਲੇ ਦਿਨ ਖਾਣੇ ਦੀਆਂ ਪਲੇਟਾਂ ‘ਤੇ ਝਪਟਣਾ ਸਕੂਲ ਪ੍ਰਿੰਸੀਪਲਾਂ ਨੂੰ ਮਹਿੰਗਾ ਪੈਂਦਾ ਦਿਖਾਈ ਦੇ ਰਿਹਾ ਹੈ। ਵਿਭਾਗ ਦੇ ਅਧਿਕਾਰੀਆਂ ਨੇ ਇਸ ਨੂੰ ਵਿਭਾਗ ਦਾ ਅਕਸ ਖ਼ਰਾਬ ਕਰਨ ਵਾਲੀ ਹਰਕਤ ਕਰਾਰ ਦਿੱਤਾ ਹੈ ਅਤੇ ਦੋਵਾਂ ਜ਼ਿਲ੍ਹਿਆਂ ਦੇ 7 ਪ੍ਰਿੰਸੀਪਲਾਂ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਹਾਜ਼ਰ ਹੋਣ ਦਾ ਫਰਮਾਨ ਜਾਰੀ ਕੀਤਾ ਹੈ।

ਜਾਣਕਾਰੀ ਮੁਤਾਬਕ ਵਿਭਾਗ ਵੱਲੋਂ ਗੁਰਦਾਸਪੁਰ ਤੇ ਫਾਜ਼ਿਲਕਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਇਨ੍ਹਾਂ ‘ਚ ਗੁਰਦਾਸਪੁਰ ਦੇ ਜੈਤੋ ਸਰਜਾ ਸਥਿਤ ਸਕੂਲ ਦੀ ਪ੍ਰਿੰਸੀਪਲ ਜਸਬੀਰ ਕੌਰ, ਸ੍ਰੀ ਹਰਗੋਬਿੰਦਪੁਰ ਸਕੂਲ ਦੀ ਪ੍ਰਿੰਸੀਪਲ ਰਜਨੀ ਬਾਲਾ, ਫਾਜ਼ਿਲਕਾ ਦੇ ਪਿੰਡ ਗਿੱਦੜਾਂਵਾਲੀ ਸਕੂਲ ਦੇ ਹੈੱਡਮਾਸਟਰ ਰਾਜੀਵ ਕੁਮਾਰ, ਚੱਕ ਮੌਜਦੀਨ ਸਕੂਲ ਦੇ ਹੈੱਡਮਾਸਟਰ ਕੁੰਦਨ ਸਿੰਘ, ਖਿਓਵਾਲੀ ਢਾਬ ਸਕੂਲ ਦੀ ਪ੍ਰਿੰਸੀਪਲ ਆਸ਼ਿਮਾ, ਫਾਜ਼ਿਲਕਾ ਦੇ ਬੀ.ਪੀ.ਈ.ਓ. ਜਸਪਾਲ ਅਤੇ ਪੰਜਾਵਾ ਮਾਂਡਲਾ ਸਕੂਲ ਦੇ ਹੈੱਡਮਾਸਟਰ ਅਨਿਲ ਕੁਮਾਰ ਸ਼ਾਮਲ ਸਨ।

ਅਧਿਕਾਰੀਆਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਉਕਤ ਸਾਰਿਆਂ ਨੂੰ ਨਾਲ ਲੈ ਕੇ 20 ਮਈ ਦੀ ਸਵੇਰ 10 ਵਜੇ ਸਹਾਇਕ ਡਾਇਰੈਕਟਰ ਦੇ ਦਫ਼ਤਰ ਵਿੱਚ ਮੌਜੂਦ ਹੋ ਕੇ ਆਪਣਾ ਪੱਖ ਦੇਣ। ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਨ੍ਹਾਂ ‘ਚੋਂ ਕੋਈ ਵੀ ਮੌਜੂਦ ਹੋਣ ‘ਚ ਨਾਕਾਮ ਰਿਹਾ ਤਾਂ ਉਸ ਖਿਲਾਫ਼ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

Facebook Comments

Trending

Copyright © 2020 Ludhiana Live Media - All Rights Reserved.