Connect with us

ਪੰਜਾਬੀ

ਭਾਰਤ ਸਰਕਾਰ ਦੇ ਪ੍ਰਿੰਸੀਪਲ ਚੀਫ਼ ਕਮਿਸ਼ਨਰ (ਇਨਕਮ ਟੈਕਸ) ਨੇ ਵਾਈਸ ਚਾਂਸਲਰ ਨਾਲ ਕੀਤੀ ਮੁਲਾਕਾਤ

Published

on

Principal Chief Commissioner (Income Tax) of Government of India met the Vice Chancellor

ਲੁਧਿਆਣਾ:ਭਾਰਤ ਸਰਕਾਰ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ (ਇਨਕਮ ਟੈਕਸ) ਸ਼੍ਰੀ ਪ੍ਰਨੀਤ ਸਚਦੇਵ, ਆਈ ਆਰ ਐੱਸ ਨੇ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਵਾਈਸ-ਚਾਂਸਲਰ ਡਾ. ਸਤਿਬੀਰ ਸਿੰਘ ਗੋਸਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਅਤੇ ਉੱਘੇ ਲੇਖਕ ਸ੍ਰੀ ਹਰਪ੍ਰੀਤ ਸਿੰਘ ਸੰਧੂ ਵੀ ਹਾਜ਼ਰ ਸਨ।

ਸ੍ਰੀ ਸਚਦੇਵ ਇੱਕ ਉੱਚ ਅਧਿਕਾਰੀ ਦੇ ਨਾਲ-ਨਾਲ ਸਮਾਜਕ ਵਰਤਾਰਿਆ ਨੂੰ ਸਮਝਣ ਵਾਲੇ ਲੇਖਕ ਵੀ ਹਨ . ਉਹਨਾਂ ਨੇ ਆਪਣੇ ਤਜਰਬੇ ਤੇ ਅਧਾਰਤ ਲਿਖੀ ਪੁਸਤਕ ਵੀ ਵਾਈਸ ਚਾਂਸਲਰ ਸਾਹਿਬ ਨੂੰ ਭੇਂਟ ਕੀਤੀ। ਉਹਨਾਂ ਨੇ ਪੰਜਾਬ ਦੀ ਖੇਤੀਬਾੜੀ ਅਤੇ ਸੰਬੰਧਤ ਕੰਮਾਂ ਬਾਰੇ ਵੀ ਚਰਚਾ ਕੀਤੀ ।

ਡਾ. ਸਤਿਬੀਰ ਸਿੰਘ ਗੋਸਲ ਨੇ ਯੂਨੀਵਰਸਿਟੀ ਵੱਲੋਂ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਲਗਾਏ ਜਾਂਦੇ ਸਿਖਲਾਈ ਕੋਰਸਾਂ ਅਤੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਕੀਤੇ ਜਾਂਦੇ ਖੇਤੀ ਸਾਹਿਤ ਬਾਰੇ ਦੱਸਿਆ ।

ਯੂਨੀਵਰਸਿਟੀ ਦੇ ਪੇਂਡੂ ਅਜਾਇਬ ਘਰ ਵਿੱਚ ਸਜੀਆਂ ਵਿਰਾਸਤੀ ਵਸਤਾਂ ਨੂੰ ਵੇਖਕੇ ਸ਼੍ਰੀ ਪੁਨੀਤ ਸਚਦੇਵ ਨੇ ਪ੍ਰਸੰਨਤਾ ਜ਼ਾਹਰ ਕੀਤੀ 

Facebook Comments

Trending