ਇੰਡੀਆ ਨਿਊਜ਼

ਪੀਯੂ ਤੇ ਐਫੀਲੀਏਟਿਡ ਕਾਲਜਾਂ ’ਚ 21 ਪਿੱਛੋਂ ਸਮੈਸਟਰ ਇਮਤਿਹਾਨ ਲੈਣ ਦੀ ਤਿਆਰੀ

Published

on

ਚੰਡੀਗਡ਼੍ਹ : ਪੰਜਾਬ ਯੂਨੀਵਰਸਿਟੀ ਤੇ ਐਫੀਲੀਏਟਿਡ 195 ਕਾਲਜਾਂ ਦੇ 3 ਲੱਖ ਤੋਂ ਵੱਧ ਵਿਦਿਆਰਥੀ ਦਸੰਬਰ ਵਿਚ ਮੁਲਤਵੀ ਹੋਈਆਂ ਪ੍ਰੀਖਿਆਵਾਂ ਦੀ ਤਿਆਰੀ ਫਿਰ ਸ਼ੁਰੂ ਕਰ ਦਿੱਤੀ ਹੈ। ਪੁਖ਼ਤਾ ਸੂਤਰਾਂ ਮੁਤਾਬਕ ਪੀਯੂ ਪ੍ਰਬੰਧਕਾਂ ਨੇ ਮੁੜ ਪ੍ਰੀਖਿਆ ਲੈਣ ਦੀ ਤਿਆਰੀ ਮੁਤਾਬਕ ਵਿਚਾਰ ਵਟਾਂਦਰਾ ਕੀਤਾ ਹੈ।

ਪੀਯੂ ਤੇ ਐਫੀਲੀਏਟਿਡ ਕਾਲਜਾਂ ਦੇ ਪ੍ਰੋਫੈਸਰ ਦਸੰਬਰ 2021 ਤੋਂ ਸੱਤਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਧਰਨੇ ’ਤੇ ਬੈਠੇ ਹਨ। ਇਨ੍ਹਾਂ ਪ੍ਰੋਫੈਸਰਾਂ ਨੇ ਮਹੀਨੇ ਤੋਂ ਆਨਲਾਈਨ ਕਲਾਸਾਂ ਤੇ ਸਮੈਟਰ ਪ੍ਰੀਖਿਆਵਾਂ ਦੇ ਮੁਲਾਂਕਣ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ ਹੋਇਆ ਹੈ। ਹੁਣ ਪ੍ਰੋਫੈਸਰ ਜਮਾਤਾਂ ਦੇ ਬਾਈਕਾਟ ਨੂੰ ਛੱਡ ਕੇ ਫਿਰ ਤੋਂ ਕਲਾਸਾਂ ਲਾਉਣ ਦੀ ਤਿਆਰੀ ਵਿਚ ਹਨ। ਫ਼ਿਲਹਾਲ ਇਸ ਮਾਮਲੇ ’ਤੇ ਪੀਫੈਕਟੋ ਤੇ ਪੁਟਾ ਨੇ ਅਗਲੇ ਦੋ ਤਿੰਨ ਦਿਨਾਂ ਦੌਰਾਨ ਅੰਤਮ ਫ਼ੈਸਲਾ ਲੈਣਾ ਹੈ।

ਓਧਰ, ਪੀਯੂ ਪ੍ਰਬੰਧਕਾਂ ਨੇ ਵੀ ਪ੍ਰੋਫੈਸਰਜ਼ ਦੇ ਮਿਜ਼ਾਜ ਨੂੰ ਭਾਂਪਦੇ ਹੋਏ ਜਨਵਰੀ ਦੌਰਾਨ ਸਮੈਸਟਰ ਪ੍ਰੀਖਿਆਵਾਂ ਲੈਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਪ੍ਰੋਫੈਸਰਜ਼ ਦਾ ਧਰਨਾ ਜੇ ਇਸੇ ਹਫ਼ਤੇ ਖ਼ਤਮ ਹੋ ਜਾਂਦਾ ਹੈ ਤਾਂ ਪੀਯੂ ਪ੍ਰਬੰਧਕ 4 ਦਿਨਾਂ ਦਾ ਨੋਟਿਸ ਜਾਰੀ ਕਰ ਕੇ 21 ਜਨਵਰੀ ਪਿੱਛੋਂ ਕਦੇ ਵੀ ਲਿਖਤੀ ਪ੍ਰੀਖਿਆਵਾਂ ਲੈ ਸਕਦਾ ਹੈ। ਪੀਯੂ ਪ੍ਰਬੰਧਕ ਪਹਿਲਾਂ ਹੀ ਸਮੈਸਟਰ ਪ੍ਰੀਖਿਆਵਾਂ ਆਨਲਾਈਨ ਲੈਣ ਦਾ ਫ਼ੈਸਲਾ ਕਰ ਚੁੱਕਿਆ ਹੈ।

ਦੱਸਣਯੋਗ ਹੈ ਕਿ ਪ੍ਰੋਫੈਸਰਾਂ ਦੇ ਬਾਈਕਾਟ ਕਾਰਨ ਗੋਲਡਨ ਚਾਂਸ ਪ੍ਰੀਖਿਆਵਾਂ ਦਾ ਨਤੀਜਾ ਲਟਕਿਆ ਹੋਇਆ ਹੈ। ਵਿਦਿਆਰਥੀਆਂ ਦੀ ਬੇਨਤੀ ’ਤੇ ਬੁੱਧਵਾਰ ਨੂੰ ਪੀਯੂ ਪ੍ਰਬੰਧਕਾਂ ਨੇ ਕੁਝ ਜਮਾਤਾਂ ਦੇ ਇਮਤਿਹਾਨਾਂ ਦਾ ਨਤੀਜਾ ਐਲਾਨ ਦਿੱਤਾ ਹੈ।

Facebook Comments

Trending

Copyright © 2020 Ludhiana Live Media - All Rights Reserved.