Connect with us

ਪੰਜਾਬੀ

ਲਾਡੋਵਾਲ ਟੋਲ ਪਲਾਜ਼ਾ ‘ਤੇ 8 ਦੀ ਰੈਲੀ ਦੀਆਂ ਤਿਆਰੀਆਂ ਜ਼ੋਰਾਂ ‘ਤੇ-ਫੈੱਡਰੇਸ਼ਨ

Published

on

Preparations for 8th rally at Ladowal Toll Plaza in full swing - Federation

ਲੁਧਿਆਣਾ : ਡੈਮੋਕਰੈਟਿਕ ਮੁਲਾਜ਼ਮ ਫੈੱਡਰੇਸ਼ਨ ਜ਼ਿਲ੍ਹਾ ਲੁਧਿਆਣਾ ਵਲੋਂ ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਸਾਂਝਾ ਪੈਨਸ਼ਨਰਜ਼ ਫਰੰਟ ਵਲੋਂ ਵੱਖ-ਵੱਖ ਵਿਭਾਗਾਂ ਦੀਆਂ ਅਧੂਰੀਆਂ ਮੰਗਾਂ ਮਨਵਾਉਣ ਲਈ ਅੰਮਿ੍ਤਸਰ-ਦਿੱਲੀ ਕੌਮੀ ਮਾਰਗ ਸਥਿਤ ਟੋਲ ਪਲਾਜ਼ਾ ਲਾਡੋਵਾਲ ਵਿਖੇ 8 ਜਨਵਰੀ ਨੂੰ ਹੋਣ ਜਾ ਰਹੀ ਰੈਲੀ ਵਿਚ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਿਲ ਹੋਣਗੇ।

ਇਹ ਫ਼ੈਸਲਾ ਜਥੇਬੰਦੀ ਵਲੋਂ ਅੱਜ ਵਰਚੁਅਲ ਮੀਟਿੰਗ ਦੌਰਾਨ ਲਿਆ ਗਿਆ। ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਲੀਲ ਅਤੇ ਜਨਰਲ ਸਕੱਤਰ ਰਮਨਜੀਤ ਸਿੰਘ ਸੰਧੂ ਨੇ ਦੱਸਿਆ ਕਿ ਮੁਲਾਜ਼ਮਾਂ, ਪੈਨਸ਼ਨਰਾਂ, ਮਾਣ ਭੱਤਾ, ਆਊਟਸੋਰਸਿੰਗ, ਵੱਖ-ਵੱਖ ਕੰਪਨੀਆਂ, ਇਨਲਿਸਟਮੈਂਟ ਠੇਕਾ ਕਾਮਿਆਂ ਦੀਆਂ ਮੁੱਖ ਮੰਗਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ।

ਇਸ ਮੌਕੇ ਰਾਜਿੰਦਰ ਜੰਡਿਆਲੀ, ਹਰਿੰਦਰ ਸਿੰਘ ਮੰਡਿਆਣੀ, ਜੰਗਪਾਲ ਸਿੰਘ ਰਾਏਕੋਟ, ਕੁਲਵਿੰਦਰ ਸਿੰਘ ਛੋਕਰਾਂ, ਜਸਵੀਰ ਅਕਾਲਗੜ੍ਹ, ਮਨਪ੍ਰੀਤ ਸਿੰਘ ਸਮਰਾਲਾ ਆਦਿ ਆਗੂ ਹਾਜ਼ਰ ਸਨ।

Facebook Comments

Advertisement

Trending