Connect with us

ਸਿਹਤ

ਗਰਭਵਤੀ ਔਰਤ ਨਹੀਂ ਕਰ ਸਕਦੀ ਪਲਾਜ਼ਮਾ ਡੋਨੇਟ, ਜਾਣੋਂ ਕਾਰਨ

Published

on

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਨੂੰ ਠੀਕ ਕਰਨ ਲਈ ਕਈ ਦੇਸ਼ਾਂ ‘ਚ ਦਵਾਈਆਂ ਦੇ ਨਾਲ ਪਲਾਜ਼ਮਾ ਥੈਰੇਪੀ ਦੀ ਵਰਤੋਂ ਕੀਤੀ ਜਾ ਰਹੀ ਹੈ। ਪਲਾਜ਼ਮਾ ਡੋਨੇਟ ਕਰਨ ਲਈ ਔਰਤਾਂ ਤੇ ਪੁਰਸ਼ ਅੱਗੇ ਆ ਰਹੇ ਹਨ। ਹਾਲਾਂਕਿ ਗਰਭਵਤੀ ਔਰਤਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਆਗਿਆ ਨਹੀਂ ਹੈ ਇਸ ਲਈ ਗਰਭਵਤੀ ਔਰਤਾਂ ਇਸ ਵਿੱਚ ਹਿੱਸਾ ਨਹੀਂ ਲੈ ਸਕਦੀਆਂ ਹਨ। ਇਸ ਤੋਂ ਇਲਾਵਾ ਨਵੀਆਂ ਮਾਂਵਾਂ ਵੀ ਪਲਾਜ਼ਮਾ ਡੋਨੇਟ ਨਹੀਂ ਕਰ ਸਕਦੀਆਂ।

ਗਰਭਵਤੀ ਔਰਤਾਂ ਪਲਾਜ਼ਮਾ ਡੋਨੇਟ ਕਿਉਂ ਨਹੀਂ ਕਰ ਸਕਦੀਆਂ: ਗਰਭਵਤੀ ਤੇ ਨਵੀਆਂ ਮਾਵਾਂ ਪਲਾਜ਼ਮਾ ਡੋਨੇਟ ਨਹੀਂ ਕਰ ਸਕਦੀਆਂ ਕਿਉਂਕਿ ਉਨ੍ਹਾਂ ਦੇ ਸਰੀਰ ‘ਚ ਹਿਊਮਨ ਲਿਊਕੋਸਾਈਟ ਐਂਟੀਜੀਨਸ (ਐਚਐਲਏ) ਐਂਟੀਬਾਡੀਜ਼ ਵਿਕਸਿਤ ਹੋ ਜਾਂਦੀਆਂ ਹਨ। ਇਹ ਬਹੁਤ ਸਾਰੇ ਦੁਰਲੱਭ ਮਾਮਲਿਆਂ ‘ਚ ਟੀਆਰਏਐੱਲਆਈ ਰਿਐਕਸ਼ਨ ਕਰ ਸਕਦਾ ਹੈ ਜੋ ਕਿ ਕੋਰੋਨਾ ਮਰੀਜ਼ਾਂ ਲਈ ਸਹੀ ਨਹੀਂ ਹੈ। ਟੀਆਰਏਐੱਲਆਈ ਕਾਰਨ ਸਾਹ ਲੈਣ ਵਿੱਚ ਮੁਸ਼ਕਲ, ਬੁਖਾਰ ਅਤੇ ਲੋਅ ਬਲੱਡ ਪ੍ਰੈਸ਼ਰ ਵਰਗੀਆਂ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ।

  • ਕੋਰੋਨਾ ਸੰਕ੍ਰਮਣ ਤੋਂ ਪੂਰੀ ਤਰ੍ਹਾਂ ਠੀਕ ਹੋ ਚੁੱਕੇ 18-60 ਸਾਲ ਦੇ ਲੋਕ ਪਲਾਜ਼ਮਾ ਦਾਨ ਕਰ ਸਕਦੇ ਹਨ।
  • ਉਹ ਲੋਕ ਜਿਨ੍ਹਾਂ ਦਾ ਭਾਰ 50 ਕਿਲੋ ਤੋਂ ਘੱਟ ਹੈ ਉਹ ਵੀ ਪਲਾਜ਼ਮਾ ਨਹੀਂ ਦੇ ਸਕਦੇ।
  • ਇਸ ਤੋਂ ਇਲਾਵਾ ਕੈਂਸਰ ਅਤੇ ਗੁਰਦੇ, ਦਿਲ, ਫੇਫੜੇ ਜਾਂ ਲੀਵਰ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਲੋਕ ਵੀ ਪਲਾਜ਼ਮਾ ਨਹੀਂ ਦੇ ਸਕਦੇ।

ਪਲਾਜ਼ਮਾ ਥੈਰੇਪੀ ਕੀ ਹੈ: ਇਸ ਥੈਰੇਪੀ ‘ਚ ਕੋਰੋਨਾ ਤੋਂ ਠੀਕ ਹੋ ਚੁੱਕੇ ਮਰੀਜ਼ਾਂ ਦੇ ਖੂਨ ‘ਚੋਂ ਪਲਾਜ਼ਮਾ ਕੱਢਿਆ ਜਾਂਦਾ ਹੈ ਫਿਰ ਇਸ ਨੂੰ ਸੰਕਰਮਿਤ ਮਰੀਜ਼ ਨੂੰ ਚਾੜ੍ਹਿਆ ਜਾਂਦਾ ਹੈ ਜਿਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਐਂਟੀਬਾਡੀਜ਼ ਬਣਦੀ ਹੈ ਅਤੇ ਉਨ੍ਹਾਂ ਦੇ ਸਰੀਰ ਨੂੰ ਵਾਇਰਸ ਨਾਲ ਲੜਨ ਵਿੱਚ ਸਹਾਇਤਾ ਮਿਲਦੀ ਹੈ। ਫਿਲਹਾਲ ਪਲਾਜ਼ਮਾ ਥੈਰੇਪੀ ਤੇ ਖੋਜ ਕੀਤੀ ਜਾ ਰਹੀ ਹੈ ਇਸ ਲਈ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਇਹ ਥੈਰੇਪੀ ਸਹੀ ਤਰ੍ਹਾਂ ਕੰਮ ਕਰਦੀ ਹੈ ਜਾਂ ਨਹੀਂ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀ ਪਲਾਜ਼ਮਾ ਦੀ ਆਗਿਆ ਦੇ ਦਿੱਤੀ ਹੈ।

ਕੀ ਪਲਾਜ਼ਮਾ ਦੇਣ ਨਾਲ ਹੋਵੇਗਾ ਕੋਈ ਨੁਕਸਾਨ: ਪਲਾਜ਼ਮਾ ਦਾਨ ਕਰਨ ਨਾਲ ਡੋਨੇਟਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਇਸ ‘ਚ ਵਿਅਕਤੀ ਦੇ ਸਰੀਰ ‘ਚੋਂ ਪਹਿਲਾਂ ਖੂਨ ਕੱਢਿਆ ਜਾਂਦਾ ਹੈ ਅਤੇ ਫਿਰ ਉਸ ਤੋਂ ਪਲਾਜ਼ਮਾ ਨੂੰ ਵੱਖ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਖੂਨ ਉਸ ਵਿਅਕਤੀ ਦੇ ਸਰੀਰ ‘ਚ ਵਾਪਸ ਪਾ ਦਿੱਤਾ ਜਾਂਦਾ ਹੈ। ਇਕ ਹਫ਼ਤੇ ਤੱਕ ਸਰੀਰ ਦੁਬਾਰਾ ਪਲਾਜ਼ਮਾ ਬਣਾ ਲੈਂਦਾ ਹੈ ਅਤੇ ਜੇ ਤੁਸੀਂ ਚਾਹੋ ਤਾਂ ਉਸ ਨੂੰ ਵੀ ਦਾਨ ਕਰ ਸਕਦੇ ਹੋ। ਇਸ ਨਾਲ ਕੋਈ ਸਰੀਰਕ ਕਮਜ਼ੋਰੀ ਨਹੀਂ ਆਉਂਦੀ।

Source: dailypost

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼8 mins ago

ਪੰਜਾਬ ‘ਚ ਮਾਲ ਗੱਡੀਆਂ ਰੋਕੇ ਜਾਣ ਦੇ ਫੈਸਲੇ ਤੇ ਭਗਵੰਤ ਮਾਨ ਨੇ ਘੇਰੀ ਮੋਦੀ ਸਰਕਾਰ ਕਿਹਾ…

ਰੇਲਵੇ ਮੰਤਰਾਲੇ ਵੱਲੋਂ ਪੰਜਾਬ ‘ਚ ਮਾਲ ਗੱਡੀਆਂ ਨੂੰ ਅਗਲੇ 4 ਦਿਨਾਂ ਲਈ ਰੋਕ ਦਿੱਤਾ ਗਿਆ ਹੈ ਇਸ ਤੇ ਹੁਣ ਆਮ...

ਇੰਡੀਆ ਨਿਊਜ਼58 mins ago

ਰੇਲਵੇ ਦੀ ਨਵੀਂ ਸ਼ੁਰੂਆਤ, ਟ੍ਰੇਨਾਂ ‘ਚ ਔਰਤਾਂ ਦੀ ਰੱਖਿਆ ਕਰੇਗੀ ਮੇਰੀ ਸਹੇਲੀ

ਮਹਿਲਾ ਯਾਤਰੀਆਂ ਨੂੰ ਸੁਰੱਖਿਆ ਪ੍ਰਦਾਨ ਕਰਨ ਲਈ ਭਾਰਤੀ ਰੇਲਵੇ ਨੇ ਮੇਰੀ ਸਹੇਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ ਰੇਲਵੇ...

ਲੁਧਿਆਣਾ ਨਿਊਜ਼2 hours ago

ਲੁਧਿਆਣਾ ‘ਚ ਘਟੀ ਕੋਰੋਨਾ ਦੀ ਰਫਤਾਰ, ਜ਼ਿਲ੍ਹੇ ‘ਚੋਂ ਮਿਲੇ ਸਿਰਫ 30 ਮਾਮਲੇ

ਜ਼ਿਲ੍ਹਾ ਲੁਧਿਆਣਾ ਨੇ ਹੁਣ ਕੋਰੋਨਾ ਮਹਾਂਮਾਰੀ ਤੇ ਕਾਬੂ ਪਾ ਲਿਆ ਹੈ ਅਤੇ ਦਿਨੋਂ-ਦਿਨ ਹਾਲਾਤ ਠੀਕ ਹੁੰਦੇ ਨਜ਼ਰ ਆ ਰਹੇ ਹਨ।...

ਲੁਧਿਆਣਾ ਨਿਊਜ਼3 hours ago

ਲੁਧਿਆਣਾ ‘ਚ ਇਨ੍ਹਾਂ ਥਾਵਾਂ ਤੇ ਪਟਾਕਿਆਂ ਦੀਆਂ 37 ਦੁਕਾਨਾਂ ਨੂੰ ਮਿਲੀ ਮਨਜ਼ੂਰੀ

ਲੁਧਿਆਣਾ ਜ਼ਿਲ੍ਹਾ ਪ੍ਰਸ਼ਾਸਨ ਨੇ ਸ਼ਹਿਰ ‘ਚ 6 ਸਾਈਟਾਂ ਤੇ ਦੁਕਾਨਾਂ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸਾਈਟਾਂ ਤੇ 37...

ਲੁਧਿਆਣਾ ਨਿਊਜ਼3 hours ago

ਲੁਧਿਆਣਾ ‘ਚ ਵਧਿਆ ਪ੍ਰਦੂਸ਼ਣ, ਲੋਕਾਂ ਨੂੰ ਆ ਰਹੀ ਸਾਹ ਲੈਣ ‘ਚ ਸਮੱਸਿਆ

ਪੰਜਾਬ ‘ਚ ਪ੍ਰਦੂਸ਼ਣ ਦੇ ਕਾਰਨ ਸਥਿਤੀ ਦਿਨੋਂ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਪੰਜਾਬ ‘ਚ ਦੁਸ਼ਹਿਰੇ ਦੇ ਤਿਉਹਾਰ ਤੇ ਪ੍ਰਦੂਸ਼ਣ ਦਾ...

ਬਾਲੀਵੁੱਡ3 hours ago

ਨੇਹਾ ਕੱਕੜ ਨੇ ਆਪਣੇ ਵਿਆਹ ‘ਚ ਕੀਤਾ ਧਮਾਕੇਦਾਰ ਡਾਂਸ, ਵੀਡੀਓ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਅਤੇ ਰੋਹਨਪ੍ਰੀਤ ਸਿੰਘ ਦਾ ਬੀਤੇ ਦਿਨੀਂ ਹੀ ਵਿਆਹ ਹੋਇਆ ਹੈ ਅਤੇ ਉਨ੍ਹਾਂ ਦੇ ਵਿਆਹ...

ਲੁਧਿਆਣਾ ਨਿਊਜ਼3 hours ago

ਕਾਮਰੇਡ ਬਲਵਿੰਦਰ ਸਿੰਘ ਹੱਤਿਆ ਮਾਮਲੇ ‘ਚ ਪੁਲਿਸ ਪਹੁੰਚੀ ਸਲੇਮ ਟਾਬਰੀ ਇਲਾਕੇ, ਖੰਗਾਲੇ 100 ਤੋਂ ਵੱਧ ਕੈਮਰੇ

ਕੁੱਝ ਦਿਨ ਪਹਿਲਾਂ ਸ਼ੌਰਿਆ ਚੱਕਰ ਜੇਤੂ ਕਾਮਰੇਡ ਬਲਵਿੰਦਰ ਸਿੰਘ ਦੇ ਕਤਲ ਹੋਇਆ ਸੀ ਅਤੇ ਇਸ ਮਾਮਲੇ ‘ਚ ਤਰਨਤਾਰਨ ਪੁਲਿਸ ਨੇ...

ਪੰਜਾਬ ਨਿਊਜ਼4 hours ago

AAP ਮਹਿਲਾ ਵਿਧਾਇਕਾਂ ਨੇ ਕੀਤੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ

ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ‘ਚ ਕਾਨੂੰਨ ਵਿਵਸਥਾ ਭੰਗ ਹੋ ਚੁੱਕੀ ਹੈ। ਕਿਸਾਨ ਸੜਕਾਂ ਤੇ ਉਤਰਨ ਨੂੰ ਮਜਬੂਰ ਹੋ...

ਲੁਧਿਆਣਾ ਨਿਊਜ਼4 hours ago

ਲੁਧਿਆਣਾ ‘ਚ ਹੋਈ ਠੰਡ ਦੀ ਸ਼ੁਰੂਆਤ, ਜਾਣੋਂ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

ਜ਼ਿਲ੍ਹਾ ਲੁਧਿਆਣਾ ‘ਚ ਹੁਣ ਸਵੇਰ ਅਤੇ ਸ਼ਾਮ ਨੂੰ ਠੰਡ ਦਾ ਅਹਿਸਾਸ ਹੋਣ ਲੱਗਿਆ ਹੈ ਪਰ ਅੱਜ ਯਾਨੀ ਸੋਮਵਾਰ ਨੂੰ ਸਵੇਰੇ...

ਪੰਜਾਬ ਨਿਊਜ਼5 hours ago

NRI ਦੀ ਕੋਠੀ ਤੋਂ ਹੁੰਦਾ ਸੀ ਭੁੱਕੀ ਦਾ ਗੋਰਖਧੰਦਾ, ਛਾਪੇਮਾਰੀ ਦੌਰਾਨ ਵੱਡੀ ਮਾਤਰਾ ‘ਚ ਭੁੱਕੀ ਦੀ ਖੇਪ ਬਰਾਮਦ

ਅੱਜ ਦਿਹਾਤ ਪੁਲਿਸ ਵੱਲੋਂ ਕਰਤਾਰਪੁਰ ਦੀ ਇੱਕ NRI ਦੀ ਕੋਠੀ ਦੀ ਗੈਰੇਜ ‘ਚੋਂ ਭੁੱਕੀ ਦੀ ਵੱਡੀ ਖੇਪ ਲੁਕਾ ਕੇ ਰੱਖੇ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਦੇ ਬਜ਼ਾਰਾਂ ‘ਚ ਤਿਉਹਾਰਾਂ ਨੂੰ ਲੈ ਕੇ ਨਜ਼ਰ ਆਈ ਰੌਣਕ, ਲੋਕਾਂ ‘ਚ ਘੱਟ ਹੋਇਆ ਕੋਰੋਨਾ ਖੌਫ

ਜ਼ਿਲ੍ਹਾ ਲੁਧਿਆਣਾ ਨੂੰ ਹੌਜਰੀ ਅਤੇ ਹੋਰ ਕੰਮਾਂ ਲਈ ਜਾਣਿਆ ਜਾਂਦਾ ਹੈ ਅਤੇ ਇਨ੍ਹਾਂ ਦਿਨਾਂ ‘ਚ ਤਿਉਹਾਰਾਂ ਤੇ ਹੌਜਰੀ ਦੇ ਸੀਜ਼ਨ...

ਲੁਧਿਆਣਾ ਨਿਊਜ਼5 hours ago

ਲੁਧਿਆਣਾ ਪੁਲਿਸ ਨੇ ਪਟਾਕਿਆਂ ਨੂੰ ਲੈ ਕੇ ਜਾਰੀ ਕੀਤਾ ਨਵਾਂ ਸ਼ਡਿਊਲ

ਦੀਵਾਲੀ ਮੌਕੇ ਪਟਾਕਿਆਂ ਦੀਆਂ ਆਰਜ਼ੀ ਦੁਕਾਨਾਂ ਅਲਾਟ ਕਰਨ ਸਬੰਧੀ ਪੁਲਿਸ ਨੇ ਸ਼ਡਿਊਲ ਜਾਰੀ ਕੀਤਾ ਹੈ। ਇਸ ਮੌਕੇ ਏ.ਸੀ.ਪੀ ਰਣਜੀਤ ਸਿੰਘ...

Trending