Connect with us

ਪੰਜਾਬੀ

ਪ੍ਰੀਤ ਕੌਰ ਕਵਿਤਾ ਮੁਕਾਬਲੇ ‘ਚ ਜ਼ਿਲ੍ਹੇ ‘ਚੋਂ ਮੋਹਰੀ

Published

on

Preet Kaur Poetry Competition Leading District

ਸ੍ਰੀ ਮਾਛੀਵਾੜਾ ਸਾਹਿਬ : ਜ਼ਿਲ੍ਹਾ ਲੁਧਿਆਣਾ ਦੇ ਵੱਖ-ਵੱਖ ਸਕੂਲਾਂ ‘ਚ ਪੜ੍ਹਦੇ ਬੱਚਿਆਂ ਦੇ ਵਿੱਦਿਅਕ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਹੈਬੋਵਾਲ ਕਲਾਂ ਵਿਖੇ ਕਰਵਾਏ ਗਏ। ਕਰਵਾਏ ਗਏ ਇਨ੍ਹਾਂ ਮੁਕਾਬਲਿਆਂ ‘ਚ ਪਿੰਡ ਮਾਣੇਵਾਲ ਦੀ ਸਰਕਾਰੀ ਪ੍ਰਾਇਮਰੀ ਸਕੂਲ ਦੀ ਵਿਦਿਆਰਥਣ ਪ੍ਰੀਤ ਕੌਰ ਜ਼ਿਲ੍ਹੇ ‘ਚੋਂ ਮੋਹਰੀ ਰਹੀ।

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਆਸ਼ਾ ਰਾਣੀ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਕਰਵਾਏ ਗਏ ਪ੍ਰਾਇਮਰੀ ਸਕੂਲਾਂ ਦੇ ਬੱਚਿਆਂ ‘ਚ ਬਲਾਕ ਮਾਛੀਵਾੜਾ-1 ਦੇ ਵਿਦਿਆਰਥੀਆਂ ਵੱਲੋਂ ਮੱਲਾਂ ਮਾਰੀਆਂ ਗਈਆਂ। ਸਰਕਾਰੀ ਪ੍ਰਾਇਮਰੀ ਸਕੂਲ ਮਾਣੇਵਾਲ ਦੀ ਵਿਦਿਆਥਣ ਪ੍ਰੀਤ ਕੌਰ ਨੇ ਕਵਿਤਾ ਮੁਕਾਬਲੇ ‘ਚ ਸਮੁੱਚੇ ਜ਼ਿਲੇ ‘ਚੋਂ ਪਹਿਲਾ ਸਥਾਨ ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਛੌੜੀਆਂ ਦੇ ਵਿਦਿਆਰਥੀ ਖੁਸ਼ਹਾਲ ਸਿੰਘ ਨੇ ਪੰਜਾਬੀ ਪੜ੍ਹਨ ਮੁਕਾਬਲੇ ‘ਚ ਦੂਜਾ ਸਥਾਨ ਤੇ ਸਰਕਾਰੀ ਪ੍ਰਰਾਇਮਰੀ ਸਕੂਲ ਹੰਬੋਵਾਲ ਬੇਟ ਦੀ ਵਿਦਿਆਥਣ ਮਹਿਕਦੀਪ ਕੌਰ ਨੇ ਭਾਸ਼ਣ ਮੁਕਾਬਲੇ ‘ਚ ਤੀਸਰਾ ਸਥਾਨ ਪ੍ਰਾਪਤ ਕੀਤਾ।

Facebook Comments

Advertisement

Trending