Connect with us

ਪੰਜਾਬ ਨਿਊਜ਼

ਛੁੱਟੀਆਂ ਮਗਰੋਂ ਪ੍ਰੀ-ਪ੍ਰਾਇਮਰੀ ਦੇ ਵਿਦਿਆਰਥੀਆਂ ਨੂੰ ਮਿਲੇਗੀ ਸਕੂਲ ਡਰੈੱਸ, ਜਾਰੀ ਹੋਏ 21.1 ਕਰੋੜ

Published

on

Pre-primary students will get school dress after holidays, 21.1 crore released

ਲੁਧਿਆਣਾ : ਸਰਦੀ ਦੀਆਂ ਛੁੱਟੀਆਂ ਤੋਂ ਬਾਅਦ ਨੌਨਿਹਾਲ ਜਦ ਸਕੂਲਾਂ ਵਿਚ ਚੱਲ ਰਹੀਆਂ ਪ੍ਰੀ-ਪ੍ਰਾਇਮਰੀ ਕਲਾਸਾਂ ਦੇ ਵਿਦਿਆਰਥੀਆਂ ਨੂੰ ਸਕੂਲ ਡਰੈੱਸ ਦੇਣ ਲਈ ਲੱਗਭਗ 21.1 ਕਰੋੜ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਸਕੂਲ ਡਰੈੱਸ ਸੂਬੇ ਭਰ ਦੇ ਪ੍ਰਾਇਮਰੀ ਸਕੂਲਾਂ ਦੀ ਪ੍ਰੀ-ਪ੍ਰਾਇਮਰੀ ਕਲਾਸਾਂ ’ਚ ਵਧ ਰਹੇ ਐੱਲ. ਕੇ. ਜੀ. ਦੇ 171305 ਅਤੇ ਯੂ. ਕੇ. ਜੀ. ਦੇ 180419 ਕੁੱਲ 351724 ਵਿਦਿਆਰਥੀਆਂ ਨੂੰ ਸਕੂਲ ਡਰੈੱਸ ਮੁਹੱਈਆ ਕਰਵਾਉਣ ਲਈ ਪ੍ਰਤੀ ਵਿਦਿਆਰਥੀ 600 ਦੇ ਹਿਸਾਬ ਨਾਲ ਜਾਰੀ ਕੀਤੀ ਗਈ ਹੈ।

ਇਸ ਸਬੰਧ ’ਚ ਵਿਭਾਗ ਵੱਲੋਂ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ (ਐਲੀਮੈਂਟਰੀ ਸਿੱਖਿਆ) ਨੂੰ ਨਿਰਦੇਸ਼ ਦਿੱਤੇ ਗਏ ਹਨ। ਜਾਰੀ ਕੀਤੀ ਗਈ ਰਾਸ਼ੀ ਨੂੰ ਖਰਚ ਕਰਨ ਦੇ ਉਪਰੰਤ ਇਸ ਦੀ ਵਰਤੋਂ ਸਰਟੀਫਿਕੇਟ ਸਬੰਧਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੱਲੋਂ ਹੈੱਡ ਆਫਿਸ ਵਿਚ ਜਮ੍ਹਾ ਕਰਵਾਇਆ ਜਾਵੇਗਾ। ਵਰਣਨਯੋਗ ਹੈ ਕਿ ਸਰਕਾਰ ਨੇ ਪਿਛਲੇ ਸਮੇਂ ’ਚ ਇਨ੍ਹਾਂ ਸਕੂਲੀ ਵਿਦਿਆਰਥੀਆਂ ਲਈ ਖਿਡੌਣੇ ਵੀ ਭਿਜਵਾਏ ਸਨ।

Facebook Comments

Trending