Connect with us

ਇੰਡੀਆ ਨਿਊਜ਼

ਪ੍ਰਵੀਣ ਕੁਮਾਰ ਨੇ WWC ਵਿੱਚ ਸੋਨ ਤਮਗਾ ਜਿੱਤ ਰਚਿਆ ਇਤਿਹਾਸ

Published

on

ਪ੍ਰਵੀਣ ਕੁਮਾਰ ਬੁੱਧਵਾਰ ਨੂੰ ਇੱਥੇ 48 ਕਿਗ੍ਰਾ ਵਰਗ ‘ਚ ਫਿਲੀਪੀਨ ਦੇ ਰਸੇਲ ਡਿਆਜ਼ ਨੂੰ ਹਰਾ ਕੇ World Wushu Championships ਵਿੱਚ  ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਬਣੇ। ਪ੍ਰਵੀਣ ਨੇ 15ਵੀਂ ਵਰਲਡ ਚੈਂਪੀਅਨਸ਼ਿਪ ਦੇ ਪੁਰਸ਼ ਸੇਂਡਾ ਵਰਗ ਵਿੱਚ ਡਿਆਜ ਨੂੰ 2-1 ਨਾਲ ਹਰਾਇਆ। ਭਾਰਤੀ ਖਿਡਾਰੀ ਨੇ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੈਮੀਫਾਈਨਲ ਵਿੱਚ ਉਜਬੇਕਿਸਤਾਨ ਦੇ ਖਾਸਨ ਇਕਰੋਮੋਵ ਨੂੰ 2-0 ਨਾਲ ਹਾਰ ਦੇ ਕੇ ਫਾਈਨਲ ਵਿੱਚ ਦਾਖਲ ਕੀਤਾ ਸੀ। ਪੂਜਾ ਕਾਦਿਆਨ 2017 ਵਿੱਚ ਵੁਸ਼ੂ ਵਿੱਚ ਪਹਿਲੀ ਭਾਰਤੀ ਵਰਲਡ ਚੈਂਪੀਅਨ ਬਣੀ ਸੀ ਜਦੋਂ ਉਨ੍ਹਾਂ ਨੇ ਮਹਿਲਾ 75 ਕਿਗ੍ਰਾ ਸੇਂਡਾ ਵਰਗ ਵਿੱਚ ਰੂਸ ਦੇ ਯੇਵਗੇਨਿਆ ਸਟੇਪਾਨੋਵਾ ਨੂੰ ਹਰਾਇਆ ਸੀ।

ਟੂਰਨਾਮੈਂਟ ਵਿੱਚ ਹਿੱਸਾ ਲੈ ਰਹੇ ਹੋਰ ਭਾਰਤੀਆਂ ਵਿੱਚ ਪੂਨਮ ਮਹਿਲਾ 75 ਕਿ.ਗ੍ਰਾ ਅਤੇ ਸਨਾਥੋਈ ਦੇਵੀ ਮਹਿਲਾ 52 ਕਿ. ਗ੍ਰਾ ਨੇ ਚਾਂਦੀ ਤਮਗਾ ਜਿੱਤਿਆ ਜਦ ਕਿ ਵਿਕ੍ਰਾਂਤ ਬਾਲੀਆਨ ਨੇ ਪੁਰਸ਼ 60 ਕਿ. ਗ੍ਰਾ ਵਰਗ ਵਿੱਚ ਕਾਂਸੀ ਤਮਗਾ ਹਾਸਲ ਕੀਤਾ। ਭਾਰਤ ਇਕ ਸੋਨ ਦੋ ਚਾਂਦੀ ਅਤੇ ਇਕ ਕਾਂਸੀ ਤਮਗੇ ਨਾਲ ਸੇਂਡਾ ਵਰਗ ਵਿੱਚ ਓਵਰਆਲ ਤੀਜੇ ਸਥਾਨ ਤੇ ਰਿਹਾ।

Facebook Comments

Trending