ਪੰਜਾਬੀ

ਪ੍ਰਤਾਪ ਕਾਲਜ ਨੇ ਯੁਵਕ ਅਤੇ ਵਿਰਾਸਤੀ ਮੇਲੇ 2021 ਵਿੱਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Published

on

ਲੁਧਿਆਣਾ : ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਹੰਬੜਾ ਰੋਡ, ਲੁਧਿਆਣਾ ਨੇ ਜੀਐਚਜੀ ਖਾਲਸਾ ਕਾਲਜ ਆਫ਼ ਐਜੂਕੇਸ਼ਨ ਵਿੱਚ ਹੋਏ ਪੰਜਾਬ ਯੂਨੀਵਰਸਿਟੀ ਯੁਵਕ ਅਤੇ ਵਿਰਾਸਤੀ ਮੇਲੇ 2021 ਵਿੱਚ ਭਾਗ ਲਿਆ। ਇਸ ਮੁਕਾਬਲੇ ਵਿੱਚ 22 ਕਾਲਜ ਸ਼ਾਮਿਲ ਸਨ। ਇਸ ਦੀ ਅਗਵਾਈ ਡਾਇਰੈਕਟਰ ਯੂਥ ਵੈਲਫੇਅਰ ਡਾ. ਨਿਰਮਲ ਸਿੰਘ ਜੌੜਾ ਨੇ ਕੀਤੀ ।

ਇਨ੍ਹਾਂ ਮੁਕਾਬਲਿਆਂ ਵਿੱਚ ਪ੍ਰਤਾਪ ਕਾਲਜ ਆਫ਼ ਐਜੂਕੇਸ਼ਨ ਨੇ ਡਾ. ਬਲਵੰਤ ਸਿੰਘ ਡਾਇਰੈਕਟਰ ਅਤੇ ਡਾ. ਮਨਪ੍ਰੀਤ ਕੌਰ ਪ੍ਰਿੰਸੀਪਲ ਦੀ ਅਗਵਾਈ ਵਿੱਚ ਵੱਖ-ਵੱਖ ਮੁਕਾਬਲਿਆਂ ਵਿੱਚ ਭਾਗ ਲਿਆ। ਜਿੰਨ੍ਹਾਂ ਵਿੱਚ ਕਾਲਜ ਦੀ ਸਮੂਹ ਸ਼ਬਦ ਦੀ ਟੀਮ ਨੇ ਦੂਜਾ ਤੇ ਵਿਅਕਤੀਗਤ ਵਿੱਚ ਪਹਿਲਾਂ ਸਥਾਨ, ਸਮੂਹ ਗਾਇਨ ਵਿੱਚ ਪਹਿਲਾਂ ਤੇ ਵਿਅਕਤੀਗਤ ਵਿੱਚ ਪਹਿਲਾਂ, ਦੂਜਾ ਅਤੇ ਤੀਜਾ ਸਥਾਨ ਕਾਲਜ ਦੇ ਵਿਦਿਆਰਥੀਆਂ ਦੇ ਨਾਂ ਰਹੇ।

ਕਲਾਸੀਕਲ ਵੋਕਲ ਵਿੱਚ ਸਵਾਂਗ ਅਰੋੜਾ ਨੇ ਪਹਿਲਾਂ, ਗਜ਼ਲ ਵਿੱਚ ਸੁਨੈਨਾ ਸ਼ਰਮਾ ਨੇ ਪਹਿਲਾਂ, ਕਲੇ ਮਾਡਲਿੰਗ ਵਿੱਚ ਸਮਰੀਤ ਨੇ ਪਹਿਲਾਂ, ਸਟਿਲ ਲਾਈਫ਼ ਵਿੱਚ ਵਸੁੰਧਰਾ ਨੇ ਦੂਜਾ ਅਤੇ ਇੰਨਸਟਲੇਸਨਾ ਵਿੱਚ ਸੋਨਲ, ਤਾਨੀਆ, ਸਮਰੀਤ ਅਤੇ ਸੁਖਪ੍ਰੀਤ ਦੀ ਟੀਮ ਨੇ ਦੂਜਾ ਸਥਾਨ ਹਾਸਿਲ ਕੀਤਾ।

ਵਿਰਾਸਤੀ ਮੁਕਾਬਲਿਆਂ ਵਿੱਚ ਮੁਸਕਾਨ ਨੇ ਖਿੱਦੋ ਬਣਾਉਣ ਵਿੱਚ ਤੀਜਾ, ਪ੍ਰਿਤਪਾਲ ਸਿੰਘ ਨੇ ਰੱਸਾ ਵੱਟਣਾ ਵਿੱਚ ਤੀਜਾ, ਨੈਨਾ ਸ਼ਰਮਾ ਨੇ ਮਿੱਟੀ ਦੇ ਖਿਡੋਣਿਆ ਵਿੱਚ ਤੀਜਾ ਅਤੇ ਪ੍ਰੀਤੀ ਨੇ ਫੁਲਕਾਰੀ ਦੀ ਕਢਾਈ ਵਿੱਚ ਦੂਜਾ ਸਥਾਨ ਹਾਸਿਲ ਕੀਤਾ।

ਡਾ. ਬਲਵੰਤ ਸਿੰਘ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਇਸ ਤਰ੍ਹਾਂ ਹੀ ਮਿਹਨਤ ਕਰਦੇ ਰਹਿਣ ਦੀ ਪ੍ਰੇਰਨਾ ਦਿੱਤੀ। ਡਾ ਮਨਪ੍ਰੀਤ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਕਿਹਾ ਕਿ ਉਹ ਵਧਾਈ ਦੇ ਪਾਤਰ ਹਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅੰਤਰਜ਼ੋਨ ਮੁਕਾਬਲੇ ਲਈ ਤੇ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆ।

Facebook Comments

Trending

Copyright © 2020 Ludhiana Live Media - All Rights Reserved.