Connect with us

ਲੁਧਿਆਣਾ ਨਿਊਜ਼

ਪਰਾਲੀ ਦੇ ਪ੍ਰਦੂਸ਼ਣ ਨਾਲ 48 ਸਾਲ ’ਚ 1.06 ਘੰਟਾ ਘੱਟ ਹੋਇਆ ਪੰਜਾਬ ’ਚ ਧੁੱਪ ਦਾ ਸਮਾਂ-ਪੀਏਯੂ ਦਾ ਅਧਿਐਨ

Published

on

 ਲੁਧਿਆਣਾ : ਪਰਾਲੀ ਸਾੜਣ ਨਾਲ ਹੋਣ ਵਾਲਾ ਪ੍ਰਦੂਸ਼ਣ ਸੂਰਜ ਦੀਆਂ ਕਿਰਨਾਂ ਨੂੰ ਧਰਤੀ ’ਤੇ ਪਹੁੰਚਣ ਨਹੀਂ ਦੇ ਰਿਹਾ। ਇਸਦਾ ਅਸਰ ਇਹ ਹੋਇਆ ਹੈ ਕਿ ਧੁੱਪ ਦੀ ਮਿਆਦ ਘੱਟ ਹੁੰਦੀ ਜਾ ਰਹੀ ਹੈ। ਪੰਜਾਬ ’ਚ ਪਿਛਲੇ 48 ਸਾਲਾ ’ਚ ਧੁੱਪ ਦਾ ਸਮਾਂ ਇਕ ਘੰਟਾ 6 ਮਿੰਟ ਘੱਟ ਹੋ ਚੁੱਕਾ ਹੈ। ਧਰਤੀ ’ਤੇ ਵਾਯੂਮੰਡਲ ’ਚ ਨਮੀ ਤੇ ਪ੍ਰਦੂਸ਼ਣ ਵਧਣ ਦੇ ਕਾਰਨ ਜੋ ਪਰਤ ਜੰਮ ਜਾਂਦੀ ਹੈ, ਉਹ ਧਰਤੀ ਨੂੰ ਧੁੱਪ ਤੋਂ ਵਾਂਝਾ ਰੱਖ ਰਹੀ ਹੈ।

ਨਮੀ ਤੇ ਪਰਾਲੀ ਨਾਲ ਧੁੰਏ ਤੋਂ ਬਣ ਰਿਹਾ ਸਮੌਗ

ਇਹ ਸਿੱਟਾ ਪੰਜਾਬ ਕ੍ਰਿਸ਼ੀ ਵਿਸ਼ਵਵਿਦਿਆਲੇ (ਪੀਯੂ) ਨੇ ਜਲਵਾਯੂ ਤਬਦੀਲੀ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਵੱਲੋਂ ਕੀਤੇ ਗਏ ਅਧਿਐਨ ’ਚ ਲਿਆ ਗਿਆ ਹੈ। ਪੀਯੂ ਦੇ ਅਧਿਐਨ ’ਚ ਸਾਹਮਣੇ ਆਇਆ ਹੈ ਕਿ ਸਾਉਣੀ ਸੀਜ਼ਨ ’ਚ ਝੋਨੇ ਦੀ ਪੈਦਾਵਾਰ ਦੌਰਾਨ ਵਾਤਾਵਰਣ ’ਚ ਨਮੀ ਕਾਫੀ ਜ਼ਿਆਦਾ ਰਹਿੰਦੀ ਹੈ। ਬਾਅਦ ’ਚ ਝੋਨੇ ਦੀ ਪਰਾਲੀ ਸਾੜਣ ਨਾਲ ਪ੍ਰਦੂਸ਼ਣ ਵੀ ਜ਼ਿਆਦਾ ਹੁੰਦਾ ਹੈ। ਨਮੀ ਤੇ ਪਰਾਲੀ ਦੇ ਧੁੰਏ ਦੇ ਮਿਸ਼ਰਣ ਨਾਲ ਬਨਣ ਵਾਲੀ ਸਮੌਗ ਧਰਤੀ ’ਤੇ ਸੂਰਜ ਦੀ ਰੌਸ਼ਨੀ ਨੂੰ ਠੀਕ ਤਰ੍ਹਾਂ ੁਪਹੁੰਚਣ ਨਹੀਂ ਦੇ ਰਹੀ। ਇਹ ਕਾਰਨ ਹੈ ਕਿ ਸੂਰਜ ਚੜ੍ਹਣ ਤੇ ਡੁੱਬਣ ਦੇ ਸਮੇਂ ’ਚ ਕੋਈ ਫਰਕ ਨਾ ਆਉਣ ਦੇ ਬਾਵਜੂਦ ਧਰਤੀ ਨੂੰ ਮਿਲਣ ਵਾਲੀ ਧੁੱਪ ਦੇ ਸਮੇੇਂ ’ਚ ਕਮੀ ਆਈ ਹੈ। ਸਾਉਣੀ ਦੇ ਸਜ਼ੀਨ ’ਚ ਪਹਿਲੇ ਔਸਤਨ ਸਾਢੇ 9 ਘੰਟੇ ਧੁੱਪ ਖਿੜਦੀ ਸੀ, ਜੋ ਹੁਣ 8 ਘੰਟੇ 24 ਮਿੰਟ ਹੈ ਗਈ ਹੈ।

Facebook Comments

Advertisement

Trending