Connect with us

ਧਰਮ

ਜੀਐੱਚਜੀ ਅਕੈਡਮੀ ਨੇ ਮਨਾਇਆ ਪ੍ਰਕਾਸ਼ ਪੁਰਬ

Published

on

Prakash Purab celebrated by GHG Academy

ਜਗਰਾਓਂ : ਜੀਐੱਚਜੀ ਅਕੈਡਮੀ ਵਿਖੇ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ ਗਿਆ। ਪ੍ਰਿੰਸੀਪਲ ਰਮਨਜੋਤ ਕੌਰ ਗਰੇਵਾਲ ਨੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਗੁਰੂ ਜੀ ਵੱਲੋਂ ਵਿਖਾਏ ਹੋਏ ਮਾਰਗ ‘ਤੇ ਚੱਲਣ ਲਈ ਪੇ੍ਰਿਤ ਕੀਤਾ।

ਅਧਿਆਪਕ ਹਰਭਜਨ ਸਿੰਘ ਦੀ ਅਗਵਾਈ ‘ਚ ਅਧਿਆਪਕਾ ਦਲਜੀਤ ਕੌਰ ਨੇ ‘ਕਲਗੀਧਰ ਦਸਮੇਸ਼ ਪਿਤਾ ਜਿਹਾ ਸਾਨੀ ਦੁਨੀਆ ਦੇ ‘ਚ ਹੋਇਆ ਨਾ’ ਕਵਿਤਾ ਪੜ੍ਹੀ। ਉਨ੍ਹਾਂ ਦੱਸਿਆ ਅਧਿਆਪਕ ਹਰਭਜਨ ਸਿੰਘ ਤੇ ਹਰਵਿੰਦਰ ਸਿੰਘ ਨੇ ਅਧਿਆਪਕਾਂ ਸਮੇਤ ਰਸ ਭਿੰਨੀ ਆਵਾਜ਼ ‘ਚ ‘ਦਸਮ ਪਿਤਾ ਦੀਆਂ ਖ਼ੁਸ਼ੀਆਂ ਜੇ ਲੈਣੀਆਂ ਖੰਡੇ ਵਾਲਾ ਅੰਮਿ੍ਤ ਪੀ’ ਤੇ ‘ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਸ਼ਬਦ ਗਾਇਣ ਕੀਤੇ ਗਏ।

ਉਨ੍ਹਾਂ ਦੱਸਿਆ ਸ੍ਰੀ ਅਨੰਦ ਸਾਹਿਬ ਦੇ ਪਾਠ ਉਪਰੰਤ ਗੁਰੂ ਮਹਾਰਾਜ ਦੇ ਚਰਨਾਂ ‘ਚ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਮੱਲ੍ਹੀ ਤੇ ਡਾਇਰੈਕਟਰ ਬਲਜੀਤ ਸਿੰਘ ਮੱਲ੍ਹੀ ਨੇ ਦਸਮੇਸ਼ ਪਿਤਾ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ।

Facebook Comments

Trending