Connect with us

ਅਪਰਾਧ

ਇਨਫੋਰਸਮੈਂਟ ਟੀਮ ਨੇ ਛਾਪੇਮਾਰੀ ਕਰ ਪਾਵਰਕਾਮ ਦੇ ਸੇਵਾਮੁਕਤ ਮੁਲਾਜ਼ਮ ਨੂੰ ਬਿਜਲੀ ਚੋਰੀ ਕਰਦੇ ਫੜਿਆ

Published

on

ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਇਕ ਦਿਲਚਸਪ ਮਾਮਲਾ ਸਾਮਨੇ ਆਇਆ ਹੈ ਜਿਸ ਵਿਚ ਇਨਫੋਰਸਮੈਂਟ ਟੀਮ ਨੇ ਛਾਪੇਮਾਰੀ ਕਰ ਪਾਵਰਕਾਮ ਕੰਪਨੀ ਦੇ ਸੇਵਾ ਮੁਕਤ ਮੁਲਾਜਮ ਨੂੰ ਬਿਜਲੀ ਚੋਰੀ ਕਰਦੇ ਰੰਗੇ ਹਥੀ ਫੜਿਆ ਹੈ|ਸ਼ਿਕਾਇਤ ਮਿਲਣ ਤੇ ਇਨਫੋਰਸਮੈਂਟ ਟੀਮ ਨੇ ਛਾਪੇਮਾਰੀ ਕਰ ਕੇ ਉਸ ਦਾ ਮੀਟਰ ਤਾਂ ਉਤਾਰ ਲਿਆ, ਪਰ ਹੁਣ ਕੋਈ ਕਾਰਵਾਈ ਕਰਨ ਦੀ ਬਜਾਏ ਵਿਭਾਗ ਮਾਮਲੇ ਦੀ ਲੀਪਾਪੋਚੀ ਕਰਨ ਵਿਚ ਵੀ ਰੁੱਝ ਗਿਆ ਹੈ।

Elecctricity Theft

ਦੱਸਿਆ ਜਾ ਰਿਹਾ ਹੈ ਕਿ ਸੇਵਾਮੁਕਤ ਮੁਲਾਜ਼ਮ ਦੇ ਖ਼ਿਲਾਫ਼ ਸ਼ਿਕਾਇਤ ਮਿਲਣ ਤੇ ਵਿਭਾਗ ਦੀ ਟੀਮ ਨੇ ਉਸ ਦੇ ਘਰ ਵਿਚ ਛਾਪੇਮਾਰੀ ਕੀਤੀ ਸੀ। ਟੀਮ ਨੇ ਉੱਥੇ ਲੱਗਿਆ ਮੀਟਰ ਮੌਕੇ ਤੇ ਉਤਾਰ ਕੇ ਕਬਜ਼ੇ ਵਿਚ ਲੈ ਲਿਆ। ਸ਼ਿਕਾਇਤਕਰਤਾ ਅਨੁਸਾਰ ਕਰੀਬ ਦੋ ਸਾਲ ਪਹਿਲਾਂ ਸੇਵਾਮੁਕਤ ਹੋਇਆ ਉਕਤ ਮੁਲਾਜ਼ਮ ਪਹਿਲਾਂ ਮੀਟਰ ਰੀਡਰ ਸੀ। ਉਸ ਨੇ ਆਪਣੇ ਘਰ ਵਿਚ ਲੱਗੇ ਮੀਟਰ ਦੇ ਨਾਲ ਛੇੜਛਾੜ ਕੀਤੀ ਸੀ।ਉੱਧਰ ਦੁੱਜੇ ਪਾਸੇ ਜਨਤਾ ਨਗਰ ਦੇ ਐਕਸੀਅਨ ਸੁਰਜੀਤ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ‘ਤੇ ਚੈੱਕ ਕਰਨ ‘ਤੇ ਉਸ ਦਾ ਮੀਟਰ ਖ਼ਰਾਬ ਪਾਇਆ ਗਿਆ, ਜਿਸ ਨੂੰ ਬਦਲ ਦਿੱਤਾ ਗਿਆ ਹੈ। ਉਸ ਦੇ ਘਰੋਂ ਕਬਜ਼ੇ ‘ਚ ਲਏ ਗਏ ਮੀਟਰ ਨੂੰ ਜਾਂਚ ਲਈ ਲੈਬ ‘ਚ ਭੇਜਿਆ ਜਾ ਰਿਹਾ ਹੈ। ਲੈਬ ‘ਚੋਂ ਜੋ ਵੀ ਰਿਪੋਰਟ ਆਵੇਗੀ, ਉਸੇ ਦੇ ਆਧਾਰ ‘ਤੇ ਕਾਰਵਾਈ ਕਰ ਦਿੱਤੀ ਜਾਵੇਗੀ।

Facebook Comments

Trending