ਪੰਜਾਬ ਨਿਊਜ਼

ਚੰਡੀਗੜ੍ਹ ‘ਚ ਖ਼ਤਮ ਹੋਇਆ ‘ਬਿਜਲੀ ਸੰਕਟ’, ਇਕ ਹਫ਼ਤਾ ਮੋਰਚਾ ਸੰਭਾਲੇਗੀ ਆਰਮੀ

Published

on

ਚੰਡੀਗੜ੍ਹ : ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਵਿਚ 42 ਘੰਟੇ ਤਕ ਗੁੱਲ ਰਹੀ ਬਿਜਲੀ ਨੂੰ ਆਰਮੀ ਵੱਲੋਂ ਮੋਰਚਾ ਸੰਭਾਲਣ ਤੋਂ ਬਾਅਦ ਬਹਾਲ ਕਰ ਦਿੱਤੀ ਗਈ। ਬਿਜਲੀ-ਪਾਣੀ ਨਾ ਹੋਣ ਕਾਰਨ ਲੋਕ ਮੰਗਲਵਾਰ ਪੂਰਾ ਦਿਨ ਅਤੇ ਬੁੱਧਵਾਰ ਅੱਧਾ ਦਿਨ ਪਰੇਸ਼ਾਨ ਰਹੇ।

ਲੋਕਾਂ ਨੇ ਸ਼ਹਿਰ ਦੀ ਸੰਸਦ ਮੈਂਬਰ ਕਿਰਨ ਖੇਰ ਕੋਲ ਵੀ ਦਖ਼ਲ ਦੇਣ ਦੀ ਅਪੀਲ ਕੀਤੀ ਪਰ 2 ਦਿਨ ਮਚੇ ਇਸ ਹਾਹਾਕਾਰ ’ਤੇ ਉਨ੍ਹਾਂ ਕੁੱਝ ਨਹੀਂ ਬੋਲਿਆ। ਉਥੇ ਹੀ ਯੂ. ਟੀ. ਪ੍ਰਸ਼ਾਸਨ ਨਾਲ ਸਮਝੌਤੇ ਤੋਂ ਬਾਅਦ ਸ਼ਹਿਰ ਦੇ ਬਿਜਲੀ ਮੁਲਾਜ਼ਮਾਂ ਨੇ ਬੁੱਧਵਾਰ ਹੜਤਾਲ ਵਾਪਸ ਲੈ ਲਈ।

ਹੜਤਾਲ ਖ਼ਤਮ ਹੋਣ ਤੋਂ ਬਾਅਦ ਅਜੇ ਬਿਜਲੀ ਮੁਲਾਜ਼ਮ ਹੀ ਸਾਰਾ ਕੰਮ ਦੇਖਣਗੇ ਪਰ ਇਕ ਹਫ਼ਤੇ ਤੱਕ ਆਰਮੀ ਵੀ ਮੋਰਚਾ ਸੰਭਾਲੀ ਰੱਖੇਗੀ ਤਾਂ ਜੋ ਜੇਕਰ ਕਿਸੇ ਤਰ੍ਹਾਂ ਦੀ ਗੜਬੜੀ ਜਾਂ ਕੰਮ ਪ੍ਰਭਾਵਿਤ ਹੁੰਦਾ ਹੈ ਤਾਂ ਤੁਰੰਤ ਉਸ ਨੂੰ ਠੀਕ ਕੀਤਾ ਜਾ ਸਕੇ।

Facebook Comments

Trending

Copyright © 2020 Ludhiana Live Media - All Rights Reserved.