ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਰੈੱਡ ਕਰਾਸ ਸੁਸਾਇਟੀ, ਫੀਲਾਸਫ਼ੀ ਸੁਸਾਇਟੀ ਅਤੇ ਭੂਗੋਲ ਸਮਾਜ ਦੇ ਸਹਿਯੋਗ ਨਾਲ ‘ਖ਼ੂਨਦਾਨ’ ਵਿਸ਼ੇ ’ਤੇ ਪੋਸਟਰ ਮੇਕਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੌਕੇ ਖੂਨਦਾਨ ਰੈਲੀ ਵੀ ਕੱਢੀ ਗਈ।
ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਲੋੜਵੰਦਾ ਦੀ ਭਲਾਈ ਲਈ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।
ਰੈਲੀ ਵਿੱਚ ਸ਼੍ਰੀਮਤੀ ਕਮਲੇਸ਼ ਕੌਰ ਇੰਚਚਾਰਜ ਰੈੱਡ ਕਰਾਸ ਸੋਸਾਇਟੀ ਅਤੇ ਮੁਖੀ ਫਿਲਾਸਫੀ ਅਤੇ ਭੂਗੋਲ ਵਿਭਾਗ ਅਤੇ ਸ਼੍ਰੀਮਤੀ ਇੰਦਰਪ੍ਰੀਤ ਕੌਰ ਅਤੇ ਡਾ: ਜਸਕਿਰਨ ਵੀ ਸ਼ਾਮਲ ਸਨ। ਇਸ ਮੌਕੇ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਅਤੇ ਜੋਸ਼ ਦਾ ਪ੍ਰਦਰਸ਼ਨ ਕੀਤਾ