Connect with us

ਪੰਜਾਬੀ

ਦੇਵਕੀ ਦੇਵੀ ਕਾਲਜ ਵਿਖੇ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ

Published

on

Poster making competition conducted at Devki Devi College

ਲੁਧਿਆਣਾ :   ਰਾਸ਼ਟਰੀ ਮਤਦਾਨ ਦਿਵਸ ਮੌਕੇ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਲੁਧਿਆਣਾ ਵਿਖੇ ਰਾਜਨੀਤੀ ਸ਼ਾਸਤਰ ਵਿਭਾਗ ਵੱਲੋਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਇਸ ਮੁਕਾਬਲੇ ਦਾ ਮੁੱਖ ਵਿਸ਼ਾ ਬੱਚਿਆਂ ਅਤੇ ਲੋਕਾਂ ਨੂੰ ਵੋਟ ਪ੍ਰਤੀ ਜਾਗਰੂਕ ਕਰਨਾ ਸੀ ਤਾਂ ਜੋ ਉਹ ਆਪਣੇ ਹੱਕ ਦੀ ਸਹੀ ਵਰਤੋਂ ਕਰ ਸਕਣ।ਇਸ ਮੁਕਾਬਲੇ ਵਿਚ ਪਹਿਲਾ ਸਥਾਨ ਸਨੇਹਾ, ਦੂਜਾ ਸਥਾਨ ਵਾਨੀ ਤੇ ਤੀਜਾ ਸਥਾਨ ਮਨੀਸ਼ਾ ਨੇ ਪ੍ਰਾਪਤ ਕੀਤਾ ।

ਪ੍ਰਬੰਧਕੀ ਕਮੇਟੀ ਦੇ ਮੁਖੀ ਸ੍ਰੀ ਨੰਦ ਕੁਮਾਰ ਜੈਨ ਨੇ ਵਿਦਿਆਰਥੀਆਂ ਨੂੰ ਵੋਟਾਂ ਦੀ ਸਹੀ ਵਰਤੋਂ ਕਰਨ ਦਾ ਸੁੰਦਰ ਸੁਨੇਹਾ ਦਿੱਤਾ। ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ੍ਰੀ ਸੁਖਦੇਵ ਰਾਜ ਜੈਨ, ਪ੍ਰਧਾਨ ਸ੍ਰੀ ਨੰਦ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਸ੍ਰੀ ਨੰਦ ਕੁਮਾਰ ਜੈਨ, ਸੀਨੀਅਰ ਮੀਤ ਪ੍ਰਧਾਨ ਸ੍ਰੀ ਵਿਪਨ ਕੁਮਾਰ ਜੈਨ ਵਾਈਸ ਪ੍ਰਧਾਨ ਸ੍ਰੀ ਬਾਂਕਾ ਬਿਹਾਰੀ ਲਾਲ ਜੈਨ ਵਾਈਸ ਪ੍ਰਧਾਨ ਸ੍ਰੀ ਸ਼ਾਂਤੀ ਸਵਰੂਪ ਜੈਨ ਸਕੱਤਰ ਸ੍ਰੀ ਰਾਜੀਵ ਜੈਨ ਅਤੇ ਪਿ੍ੰਸੀਪਲ ਡਾ ਸ਼੍ਰੀਮਤੀ ਸਰਿਤਾ ਬਹਿਲ ਨੇ ਵੀ ਵਿਦਿਆਰਥੀਆਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕੀਤਾ।

Facebook Comments

Trending