Connect with us

ਪੰਜਾਬੀ

ਚੋਣਾਂ ਪਿੱਛੋਂ ਮਿਲੇਗਾ ਪੈਟਰੋਲ-ਡੀਜ਼ਲ ਕੀਮਤਾਂ ’ਚ ਵਾਧੇ ਦਾ ‘ਤੋਹਫਾ’ : ਗਹਿਲੋਤ

Published

on

Post-election hike in petrol-diesel prices a 'gift': Gehlot

ਲੁਧਿਆਣਾ : ਪੰਜ ਸੂਬਿਆਂ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਜਨਤਾ ਪੈਟਰੋਲ ਤੇ ਡੀਜ਼ਲ ‘ਚ ਵਾਧੇ ਦਾ ‘ਤੋਹਫਾ’ ਦੇਵੇਗੀ। ਇਹ ਪ੍ਰਗਟਾਵਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਪੰਜਾਬ ਫੇਰੀ ਦੌਰਾਨ ਕਾਂਗਰਸੀ ਉਮੀਦਵਾਰ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਮੌਕੇ ਕੀਤਾ।

ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਤੇ ਪੰਜਾਬ ‘ਚ ਸੂਬਾਈ ਚੋਣਾਂ ਵਿਚ ਹਾਰ ਮਿਲਣ ਮਗਰੋਂ ਭਾਜਪਾ ਦੇ ਕੇਂਦਰੀ ਹਾਕਮ ਪੈਟਰੋਲ -ਡੀਜ਼ਲ ਦੇ ਮੁੱਲ ਵਧਾ ਦੇਣਗੇ। ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ’ਤੇ ਵਰ੍ਹਦਿਆਂ ਕਿਹਾ ਕਿ ਉਹ ਕਹਿੰਦੇ ਹਨ ਕਿ ‘ਪੰਥ ਖ਼ਤਰੇ ਵਿਚ’ ਹੈ ਜਦਿਕ ਸੱਚ ਇਹ ਹੈ ਕਿ ਬਾਦਲ ਪਰਿਵਾਰ ਦਾ ਸਿਆਸੀ ਭੱਵਿਖ ਖ਼ਤਰੇ ‘ਚ ਹੈ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਦੀ ਜਨਤਾ ਨੇ ਅਰਵਿੰਦ ਕੇਜਰੀਵਾਲ ਦੇ ਦਿੱਲੀ ਮਾਡਲ ਨੂੰ ਨਕਾਰ ਕੇ ਮੁੱਖ ਮੰਤਰੀ ਚੰਨੀ ਦੇ 111 ਦਿਨ ਦੇ ਮਾਡਲ ਨੂੰ ਤਰਜੀਹ ਦੇਣੀ ਹੈ। ਲੋਕ ਕੇਜਰੀਵਾਲ ਦੇ ਝੂਠ ’ਤੇ ਯਕੀਨ ਨਹੀਂ ਕਰਨਗੇ।

Facebook Comments

Trending