Connect with us

ਬਾਲੀਵੁੱਡ

ਪੂਨਮ ਪਾਂਡੇ ਨੇ ਸ਼ਿਲਪਾ ਸ਼ੈੱਟੀ ਦੇ ਪਤੀ ਤੇ ਕੀਤਾ ਕ੍ਰਿਮੀਨਲ ਕੇਸ

Published

on

ਵਿਵਾਦਾਂ ਚ ਰਹਿਣ ਵਾਲੀ ਅਦਾਕਾਰਾ ਪੂਨਮ ਪਾਂਡੇ ਇਕ ਵਾਰ ਫਿਰ ਚਰਚਾ ਚ ਹੈ ਦਸ ਦਈਏ ਕਿ ਪੂਨਮ ਪਾਂਡੇ ਨੇ ਸ਼ਿਲਪਾ ਸ਼ੈੱਟੀ ਤੇ ਪਤੀ ਰਾਜ ਕੁੰਦਰਾ ਅਤੇ ਸਾਥੀ ਸੌਰਵ ਖੁਸ਼ਵਾਹ ਦੇ ਖਿਲਾਫ ਕ੍ਰਿਮੀਨਲ ਕੇਸ ਕੀਤਾ ਹੈ। ਪੁਲਿਸ ਦੁਆਰਾ ਐੱਫਆਈਆਰ ਦਰਜ ਨਾ ਹੋਣ ਤੇ ਪੂਨਮ ਨੇ ਹਾਈਕੋਰਟ ਦਾ ਦਰਵਾਜਾ ਖੜਕਾਇਆ। ਜਾਣਕਾਰੀ ਅਨੁਸਾਰ ਦਸ ਦਈਏ ਕਿ ਇਹ ਵਿਵਾਦ 2019 ਦਾ ਹੈ ਜਦੋ ਪੂਨਮ ਦੇ Armsprime Media ਨਾਮ ਦੀ ਫਰਮ ਨਾਲ ਇਕਰਾਰਨਾਮਾ ਸਾਈਨ ਕੀਤਾ ਸੀ।

ਇਹ ਕੰਪਨੀ ਇਕ ਐਪ ਬਣਾਉਣ ਵਾਲੀ ਸੀ ਜਿਸ ਤੋਂ ਹੋਣ ਵਾਲੇ ਮੁਨਾਫ਼ੇ ਦਾ ਇਕ ਹਿੱਸਾ ਪੂਨਮ ਨੂੰ ਮਿਲਣਾ ਸੀ। ਪੂਨਮ ਅਨੁਸਾਰ ਉਨ੍ਹਾਂ ਨੇ ਇਹ ਕਾਂਟਰੈਕਟ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਹਨਾਂ ਨੂੰ ਆਪਣੇ ਪਰਸਨਲ ਨੰਬਰ ਤੇ ਫੋਨ ਆਉਣ ਲਗੇ ਅਤੇ ਅਸ਼ਲੀਲ ਤਸਵੀਰਾਂ ਤੇ ਵੀਡੀਓ ਵੀ ਆਉਣ ਲਗੇ। ਇਸ ਤੋਂ ਬਾਅਦ ਪੂਨਮ ਨੇ ਇਹ ਵੀ ਦੱਸਿਆ ਕਿ ਉਹ ਬਹੁਤ ਪਰੇਸ਼ਾਨ ਹੋ ਗਈ ਸੀ ਅਤੇ 3 ਮਹੀਨੇ ਲਈ ਬਾਹਰ ਚੱਲੀ ਗਈ ਸੀ।

ਇਸ ਤੋਂ ਇਲਾਵਾ ਪੂਨਮ ਪੁਲਿਸ ਕੋਲ ਮਦਦ ਮੰਗਣ ਲਈ ਗਈ ਸੀ ਪਰ ਪੁਲਿਸ ਨੇ ਕੋਈ ਗੱਲ ਨਹੀਂ ਸੁਣੀ। ਪੁਲਿਸ ਨੇ ਐੱਫਆਈਆਰ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਉਹ ਹਾਈਕੋਰਟ ਗਈ। ਪੂਨਮ ਨੇ ਇਹ ਵੀ ਕਿਹਾ ਕਿ ਅਦਾਲਤ ਜਰੀਏ ਆਰੋਪੀਆਂ ਨੂੰ ਨੋਟਿਸ ਵੀ ਦਿਤਾ ਗਿਆ ਹੈ। ਇਸ ਤੋਂ ਇਲਾਵਾ ਸੌਰਵ ਕੁਸ਼ਵਾਹਾ ਪੂਨਮ ਵਲੋਂ ਲਗਾਏ ਆਰੋਪ ਨੂੰ ਗ਼ਲਤ ਦੱਸਿਆ ਅਤੇ ਉਨ੍ਹਾਂ ਇਹ ਵੀ ਕਿਹਾ ਕਿ ਜਦੋ ਉਹਨਾਂ ਨੂੰ ਪੂਨਮ ਪਾਂਡੇ ਬਾਰੇ ਪਤਾ ਲੱਗਿਆ ਤਾਂ ਉਹਨਾਂ ਨੇ ਆਪ ਹੀ ਇਹ ਕਰਾਰ ਖਤਮ ਕਰ ਦਿੱਤਾ ਸੀ।

Facebook Comments

Trending