ਦੀਨਾਨਗਰ : ਅੱਜ ਦੀਨਾਨਗਰ ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਸ਼ੂਗਰ ਮਿੱਲ ਪੰਨਿਆੜ ਦੇ ਸਾਹਮਣੇ ਰਾਸ਼ਟਰੀ ਰਾਜ ਮਾਰਗ ‘ਤੇ ਚੈਕਿੰਗ ਕਰਦੇ ਹੋਏ ਇਕ ਆਈ-20 ਕਾਰ ‘ਚ ਸਵਾਰ ਦੋ ਨੌਜਵਾਨਾਂ ਨੂੰ 17 ਗ੍ਰਾਮ ਅਫੀਮ ਅਤੇ ਇਕ ਨਾਜਾਇਜ਼ ਪਿਸਤੌਲ ਬਿਨਾਂ ਨੰਬਰੀ ਸਮੇਤ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਬਲਕਾਰ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੈਸ਼ਨਲ ਹਾਈਵੇਅ ‘ਤੇ ਨਜ਼ਦੀਕੀ ਸ਼ੂਗਰ ਮਿੱਲ ਪਨਿਆੜ ਦੇ ਸਾਹਮਣੇ ਪਠਾਨਕੋਟ ਵੱਲੋਂ ਆ ਰਹੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਪਠਾਨਕੋਟ ਵਾਲੇ ਪਾਸੇ ਤੋਂ ਇੱਕ ਆਈ-20 ਕਾਰ ਨੂੰ ਰੋਕਿਆ ਗਿਆ, ਜਿਸ ਵਿੱਚ ਦੋ ਨੌਜਵਾਨ ਸਵਾਰ ਸਨ। ਕਾਰ ਦੀ ਤਲਾਸ਼ੀ ਲੈਣ ‘ਤੇ ਕਾਰ ਦੇ ਡੈਸ਼ਬੋਰਡ ‘ਚੋਂ 17 ਗ੍ਰਾਮ ਅਫੀਮ ਅਤੇ ਇਕ ਪਿਸਤੌਲ ਅਤੇ ਇਕ ਮੈਗਜ਼ੀਨ ਬਰਾਮਦ ਹੋਇਆ।
ਪੁਲਿਸ ਵੱਲੋਂ ਤਫਤੀਸ਼ ਕਰਨ ਉਪਰੰਤ ਅਵਿਨਾਸ਼ ਸਿੰਘ ਪੁੱਤਰ ਰੂਪ ਸਿੰਘ ਵਾਸੀ ਸੇਖੂਪੁਰ ਮਾਜਰੀ, ਨਰੋਟ ਜੈਮਲ ਸਿੰਘ ਅਤੇ ਹਰਸ਼ ਸੈਣੀ ਪੁੱਤਰ ਬਲਕਾਰ ਸਿੰਘ ਵਾਸੀ ਕਾਂਸੀ ਬਰਮਾ,ਨਰੋਟ ਜੈਮਲ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਮੌਕੇ ‘ਤੇ ਹੀ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।