ਅਪਰਾਧ

ਪੁਲਿਸ ਨੇ ਚਾਰ ਨਸ਼ਾ ਤਸਕਰਾਂ ਦੀ 2 ਕਰੋੜ 71 ਲੱਖ ਦੀ ਜਾਇਦਾਦ ਕੀਤੀ ਜ਼ਬਤ

Published

on

ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਫਿਰੋਜ਼ਪੁਰ ਜ਼ਿਲੇ ‘ਚ ਪੁਲਿਸ ਨੇ ਨਸ਼ਾ ਤਸਕਰੀ ਦੇ 7 ਸਮੱਗਲਰਾਂ ਦੀ 3 ਕਰੋੜ 34 ਲੱਖ 49 ਹਜ਼ਾਰ 483 ਰੁਪਏ ਦੀ ਜਾਇਦਾਦ ਟਰੇਸ ਕੀਤੀ ਹੈ। ਇਸ ਵਿੱਚੋਂ ਚਾਰ ਸਮੱਗਲਰਾਂ ਦੀ 2 ਕਰੋੜ 71 ਲੱਖ 24 ਹਜ਼ਾਰ 483 ਰੁਪਏ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਤਿੰਨ ਕੇਸ ਪੈਂਡਿੰਗ ਹਨ। ਇਹ ਜਾਣਕਾਰੀ ਐਸਐਸਪੀ ਹਰਮਨਦੀਪ ਸਿੰਘ ਨੇ ਦਿੱਤੀ ਹੈ। ਐਸਐਸਪੀ ਨੇ ਦੱਸਿਆ ਕਿ ਚਾਰ ਸਮੱਗਲਰਾਂ ਨੇ ਨਸ਼ੇ ਦੀ ਤਸਕਰੀ ਕਰਕੇ 2 ਕਰੋੜ 71 ਲੱਖ 24 ਹਜ਼ਾਰ 483 ਰੁਪਏ ਦੀ ਜਾਇਦਾਦ ਬਣਾ ਲਈ ਹੈ, ਜਿਸ ਵਿੱਚ ਪੰਜ ਕਨਾਲ 12 ਮਰਲੇ ਜ਼ਮੀਨ, ਛੇ ਰਿਹਾਇਸ਼ੀ ਮਕਾਨ, ਚਾਰ ਦੁਕਾਨਾਂ, ਇੱਕ ਸਰਵਿਸ ਸਟੇਸ਼ਨ ਅਤੇ ਚਾਰ ਬੈਂਕ ਖਾਤੇ ਸ਼ਾਮਲ ਹਨ। ਜਦਕਿ ਬਾਕੀ ਤਿੰਨ ਸਮੱਗਲਰਾਂ ਵਿੱਚੋਂ ਇੱਕ ਸਮੱਗਲਰ ਕੋਲ 2 ਲੱਖ 43 ਹਜ਼ਾਰ 400 ਰੁਪਏ ਦੀ ਜਾਇਦਾਦ ਹੈ, ਜਿਸ ਵਿੱਚ ਪੰਜ ਕਨਾਲ 12 ਮਰਲੇ ਜ਼ਮੀਨ ਵੀ ਸ਼ਾਮਲ ਹੈ। ਦੋ ਹੋਰ ਸਮੱਗਲਰਾਂ ਕੋਲ ਦੋ ਮਕਾਨ ਅਤੇ ਇੱਕ ਸਾਈਕਲ ਸਮੇਤ 63 ਲੱਖ 25 ਹਜ਼ਾਰ ਰੁਪਏ ਦੀ ਜਾਇਦਾਦ ਹੈ। ਜਲਦੀ ਹੀ ਇਨ੍ਹਾਂ ਨੂੰ ਜ਼ਬਤ​ ਕਰ ਲਿਆ ਜਾਵੇਗਾ।


ਉੱਥੇ ਹੀ ਪੁਲਿਸ ਨੇ ਸਵੇਰੇ ਪਿੰਡ ਸ਼ੇਰਖਾਨ ਵਿੱਚ ਛਾਪਾ ਮਾਰਿਆ। ਇੱਥੇ ਹਰ ਘਰ ਦੀ ਤਲਾਸ਼ੀ ਲਈ ਗਈ। ਪੁਲਿਸ ਦੇ ਪਹੁੰਚਦੇ ਹੀ ਚਿੱਟੇ ਦੀ ਤਸਕਰੀ ਕਰਨ ਵਾਲਾ ਦੋਸ਼ੀ ਉਥੋਂ ਫਰਾਰ ਹੋ ਗਿਆ। ਘਰ ਵਿੱਚ ਸਿਰਫ਼ ਔਰਤਾਂ ਹੀ ਸਨ। ਪੁਲਿਸ ਨੇ ਹਰ ਘਰ ਦੀ ਤਲਾਸ਼ੀ ਲਈ ਪਰ ਉਥੋਂ ਪੁਲਿਸ ਨੂੰ ਕੁਝ ਨਹੀਂ ਮਿਲਿਆ। ਪਤਾ ਲੱਗਾ ਹੈ ਕਿ ਪਿੰਡ ਬਜੀਦਪੁਰ ‘ਚ ਇਕ ਵਿਅਕਤੀ ਨੇ ਸ਼ਰੇਆਮ ਚਿੱਟਾ ਵੇਚਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਨਸ਼ਾ ਤਸਕਰਾਂ ਨੂੰ ਫੜਨ ਲਈ ਮੁਹਿੰਮ ਤੇਜ਼ ਕਰ ਦਿੱਤੀ ਹੈ। ਪੁਲਿਸ ਨੇ ਬੁੱਧਵਾਰ ਨੂੰ ਵੱਖ-ਵੱਖ ਥਾਵਾਂ ਤੋਂ 40 ਲੱਖ ਰੁਪਏ ਦੀ ਹੈਰੋਇਨ ਸਮੇਤ 6 ਸਮੱਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ। ਸਬੰਧਤ ਥਾਣਿਆਂ ਦੀ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Facebook Comments

Trending

Copyright © 2020 Ludhiana Live Media - All Rights Reserved.