Connect with us

ਅਪਰਾਧ

ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੀ ਪੁਲਿਸ ਰਿਮਾਂਡ ਖਤਮ,ਅਦਾਲਤ ਨੇ ਭੇਜਿਆ ਜੇਲ੍ਹ

Published

on

Police remand of former MLA Simarjit Bains ended, court sent him to jail

ਲੁਧਿਆਣਾ:  ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਆਤਮਾ ਨਗਰ ਹਲਕੇ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦਾ ਦੋ ਦਿਨ ਦਾ ਪੁਲਿਸ ਰਿਮਾਂਡ ਸੋਮਵਾਰ ਨੂੰ ਖ਼ਤਮ ਹੋ ਗਿਆ। ਸਿਮਰਜੀਤ ਬੈਂਸ ਨੂੰ ਅੱਜ ਚੌਥੀ ਵਾਰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੁਣ ਅਦਾਲਤ ਨੇ ਉਸਨੂੰ ਜੇਲ੍ਹ ‘ਚ ਭੇਜ ਦਿੱਤਾ ਹੈ ।

ਮਹਿਲਾ ਨੇ ਦੋਸ਼ ਲਾਇਆ ਸੀ ਕਿ ਸਾਬਕਾ ਵਿਧਾਇਕ ਦਾ ਨਾਮਜ਼ਦ ਭਰਾ ਵੀ ਉਸ ਨੂੰ ਲਗਾਤਾਰ ਧਮਕੀਆਂ ਦੇ ਰਿਹਾ ਹੈ। ਉਹ ਕਿਸੇ ਕੇਸ ਨਾਲ ਸਬੰਧਤ ਔਰਤ ਨਾਲ ਲਗਾਤਾਰ ਫੋਨ ’ਤੇ ਗੱਲ ਕਰਦਾ ਸੀ। ਇਨ੍ਹਾਂ ਲੋਕਾਂ ਦੀ ਆਵਾਜ਼ ਦੇ ਸੈਂਪਲ ਵੀ ਲਏ ਜਾਣੇ ਹਨ। ਅਜਿਹੇ ‘ਚ ਪੁਲਿਸ ਹੋਰ ਦੋਸ਼ੀਆਂ ਦੀ ਆਵਾਜ਼ ਦੇ ਨਮੂਨੇ ਲੈਣ ਲਈ ਵੀ ਅਦਾਲਤ ‘ਚ ਪਟੀਸ਼ਨ ਪਾ ਸਕਦੀ ਹੈ।

ਅਦਾਲਤ ਵਿੱਚ ਬਹਿਸ ਦੌਰਾਨ ਦੱਸਿਆ ਗਿਆ ਕਿ ਬੈਂਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਹੁਣ ਤਕ ਪਤਾ ਲੱਗਾ ਹੈ ਕਿ ਜਦੋਂ ਬੈਂਸ ਦਾ ਮੋਬਾਈਲ ਪੁਰਾਣਾ ਹੋ ਜਾਂਦਾ ਸੀ ਜਾਂ ਖਰਾਬ ਹੋ ਜਾਂਦਾ ਸੀ ਤਾਂ ਉਹ ਆਪਣੇ ਸਟਾਫ ਨੂੰ ਦੇ ਦਿੰਦੇ ਸਨ। ਇਸ ਦੇ ਲਈ ਉਸ ਦੀ ਫੈਕਟਰੀ ‘ਤੇ ਛਾਪੇਮਾਰੀ ਵੀ ਕੀਤੀ ਗਈ ਪਰ ਉਥੇ ਕੋਈ ਕਰਮਚਾਰੀ ਨਹੀਂ ਮਿਲਿਆ।

Facebook Comments

Trending