Connect with us

ਅਪਰਾਧ

ਜਿਸਮਫਰੋਸ਼ੀ ਦੇ ਅੱਡੇ ‘ਤੇ ਪੁਲਿਸ ਨੇ ਕੀਤੀ ਛਾਪਾਮਾਰੀ , ਔਰਤਾਂ ਸਣੇ ਛੇ ਗ੍ਰਿਫ਼ਤਾਰ

Published

on

Police raid prostitution den, arrest six, including women

ਲੁਧਿਆਣਾ : ਬਦਕਾਰੀ ਦੇ ਅੱਡੇ ‘ਤੇ ਛਾਪਾਮਾਰੀ ਕਰਦਿਆਂ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਤਿੰਨ ਔਰਤਾਂ ਸਮੇਤ ਛੇ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਜਾਂਚ ਅਧਿਕਾਰੀ ਏਐੱਸਆਈ ਮੇਵਾ ਰਾਮ ਨੇ ਦੱਸਿਆ ਕਿ ਪੁਲਿਸ ਪਾਰਟੀ ਸ਼ੇਰਪੁਰ ਚੌਕ ਦੇ ਲਾਗੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਮੁਖ਼ਬਰ ਖਾਸ ਕੋਲੋਂ ਇਤਲਾਹ ਮਿਲੀ ਕਿ ਸੀਮਾ ਦੇਵੀ ਬਾਬਾ ਦੀਪ ਸਿੰਘ ਨਗਰ ਸ਼ੇਰਪੁਰ ਕਲਾਂ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਂਦੀ ਹੈ। ਪੁਲਿਸ ਨੂੰ ਪਤਾ ਲੱਗਾ ਕਿ ਔਰਤ ਬਾਹਰੋਂ ਲੜਕੀਆਂ ਮੰਗਵਾ ਕੇ ਆਪਣੇ ਘਰ ਦੇ ਕਮਰਿਆਂ ਵਿੱਚ ਦੇਹ ਵਪਾਰ ਕਰਵਾਉਂਦੀ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਛਾਪਾਮਾਰੀ ਕਰ ਕੇ ਅੱਡਾ ਸੰਚਾਲਕਾ ਸੀਮਾ ਦੇਵੀ ਸਮੇਤ ਸਾਰੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ। ਜਾਂਚ ਅਧਿਕਾਰੀ ਮੇਵਾ ਰਾਮ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਉਨ੍ਹਾਂ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ ।

Facebook Comments

Trending