Connect with us

ਪੰਜਾਬੀ

ਸਪਾ ਸੈਂਟਰ ‘ਤੇ ਪੁਲਿਸ ਦਾ ਛਾਪਾ, ਫੜ੍ਹੇ ਗਏ 10 ਮੁੰਡੇ-ਕੁੜੀਆਂ, ਹੁੰਦੀ ਸੀ ਆਨਲਾਈਨ ਬੁਕਿੰਗ

Published

on

Police raid on spa center, 10 boys and girls caught, customers used to book online

ਲੁਧਿਆਣਾ ਦੇ ਸਪਾ ਸੈਂਟਰ ਵਿਚ ਪੁਲਿਸ ਨੇ ਛਾਪਾ ਮਾਰਿਆ। ਇਥੇ ਅਨੈਤਿਕ ਕੰਮ ਕਰਨ ਵਾਲੀਆਂ ਔਰਤਾਂ ਤੇ ਪੁਰਸ਼ਾਂ ਨੂੰ ਪੁਲਿਸ ਨੇ ਫੜਿਆ। ਇਹ ਰੇਡ ਫਿਰੋਜ਼ਪੁਰ ਰੋਡ ‘ਤੇ ਓਮੈਕਸ ਪਲਾਜਾ ਨੇੜੇ ਭਾਈਵਾਲਾ ਚੌਕ ਵਿਚ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਕੀਤੀ। ਸਪਾ ਸੈਂਟਰ ਦੇ ਕਾਊਂਟਰ ‘ਤੇ ਮੈਨੇਜਰ ਐਂਟਰੀ ਦੇ 1500 ਰੁਪਏ ਲੈਂਦਾ ਹੈ ਜਿਸ ਦੇ ਬਾਅਦ ਬੰਦ ਕਮਰੇ ਵਿਚ ਔਰਤਾਂ ਦੇ ਜਿਸਮ ਦੀ ਬੋਲੀ ਲੱਗਦੀ ਹੈ। 1500 ਤੋਂ 3000 ਤੱਕ ਕੁੜੀਆਂ ਗਾਹਕਾਂ ਤੋਂ ਜਿਸਮਫਿਰੋਸ਼ੀ ਦੇ ਪੈਸੇ ਲੈਂਦੀਆਂ ਹਨ।

ਪੁਲਿਸ ਨੇ ਜਦੋਂ ਮਾਲ ਵਿਚ ਛਾਪਾ ਮਾਰਿਆ ਤਾਂ ਹਫੜਾ-ਦਫੜੀ ਮਚ ਗਈ। ਕਈ ਨੌਜਾਵਨ ਤਾਂ ਅਜੇ ਸਪਾ ਸੈਂਟਰ ਵਿਚ ਜਾਣ ਦੀ ਤਿਆਰੀ ਵਿਚ ਸਨ ਕਿ ਛਾਪੇਮਾਰੀ ਕਾਰਨ ਪਹਿਲਾਂ ਹੀ ਬਾਹਰ ਤੋਂ ਫਰਾਰ ਹੋ ਗਏ। ਇਲਾਕਾ ਪੁਲਿਸ ਨੂੰ ਕਈ ਵਾਰ ਮਾਲ ਵਿਚ ਘੁੰਮਣ ਆਏ ਲੋਕਾਂ ਦੀਆਂ ਵੀ ਸ਼ਿਕਾਇਤਾਂ ਮਿਲ ਚੁੱਕੀਆਂ ਸਨ ਕਿ ਸਪਾ ਸੈਂਟਰ ਵਿਚ ਗਲਤ ਕੰਮ ਹੋ ਰਿਹਾ ਹੈ ਜਿਸ ਕਾਰਨ ਪੁਲਿਸ ਕਮਿਸ਼ਨਰ ਮਨਂਦੀਪ ਸਿੰਘ ਸਿੱਧੂ ਦੇ ਹੁਕਮਾਂ ‘ਤੇ ਪੁਲਿਸ ਨੇ ਦਬਿਸ਼ ਦਿੱਤੀ

Facebook Comments

Trending