ਲੁਧਿਆਣਾ: ਮਲਹਾਰ ਸਿਨੇਮਾ ਰੋਡ ‘ਤੇ ਇੱਕ ਪਾਨ ਸਟੋਰ ‘ਤੇ ਹੁੱਕਾ ਅਤੇ ਗੈਰ-ਕਾਨੂੰਨੀ ਈ-ਸਿਗਰੇਟ ਵੇਚਣ ਵਾਲੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਦਕਿ ਉਸਦਾ ਭਰਾ ਮੌਕੇ ਤੋਂ ਫਰਾਰ ਹੋ ਗਿਆ। ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੇ ਉਕਤ ਦੋਵਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਫੜੇ ਗਏ ਮੁਲਜ਼ਮ ਦੀ ਪਛਾਣ ਵਿਸ਼ਵਜੀਤ ਪ੍ਰਸਾਦ ਵਾਸੀ ਕ੍ਰਿਸ਼ਨਾ ਨਗਰ ਅਤੇ ਫਰਾਰ ਵਿਅਕਤੀ ਦੀ ਪਛਾਣ ਵਿਸ਼ਵਜੀਤ ਵਜੋਂ ਕੀਤੀ ਹੈ।
ਏਐਸਆਈ ਗੁਰਮੇਲ ਲਾਲ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਿਸ ਪਾਰਟੀ ਇਲਾਕੇ ‘ਚ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਦੇਵ ਰਾਜ ਆਪਣੇ ਭਰਾ ਵਿਸ਼ਵਜੀਤ ਨਾਲ ਮਲਹਾਰ ਸਿਨੇਮਾ ਰੋਡ ‘ਤੇ ਸਥਿਤ ਆਪਣੀ ਪਾਨ ਦੀ ਦੁਕਾਨ ‘ਤੇ ਹੁੱਕਾ ਅਤੇ ਈ-ਸਿਗਰੇਟ ਵੇਚ ਰਿਹਾ ਹੈ।ਛਾਪੇਮਾਰੀ ਦੌਰਾਨ ਮੁਲਜ਼ਮਾਂ ਦੀ ਦੁਕਾਨ ਤੋਂ 2 ਹੁੱਕਾ ਅਤੇ 10 ਸਿਗਰਟਾਂ ਬਰਾਮਦ ਹੋਈਆਂ। ਦੂਜੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।