ਅੰਮ੍ਰਿਤਸਰ: ਅੰਮ੍ਰਿਤਸਰ ਜੋੜਾ ਫਾਟਕ ਨੇੜੇ ਸਪਾ ਸੈਂਟਰ ਅਤੇ ਸੈਲੂਨ ਦੀ ਆੜ ਵਿੱਚ ਚੱਲ ਰਿਹਾ ਸੀ ਦੇਹ ਵਪਾਰ ਦਾ ਧੰਦਾ। ਜਦੋਂ ਪੁਲਸ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਨ੍ਹਾਂ ਨੇ ਸਪਾ ਸੈਂਟਰ ‘ਤੇ ਛਾਪਾ ਮਾਰਿਆ। ਇਹ ਛਾਪੇਮਾਰੀ ਅੱਠ ਘੰਟੇ ਤੱਕ ਚੱਲੀ।ਪ੍ਰਾਪਤ ਜਾਣਕਾਰੀ ਅਨੁਸਾਰ ਰਾਤ ਕਰੀਬ 1 ਵਜੇ ਪੁਲੀਸ ਨੇ ਸਪਾ ਸੈਂਟਰ ਅਤੇ ਸੈਲੂਨ ਦੇ ਅੰਦਰੋਂ ਅੱਠ ਲੜਕੀਆਂ ਅਤੇ ਪੰਜ ਲੜਕਿਆਂ ਨੂੰ ਕਾਬੂ ਕੀਤਾ। ਇਸ ਸਬੰਧੀ ਮਹਿਲਾ ਪੁਲੀਸ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਜੋੜਾ ਫਾਟਕ ਨੇੜੇ ਚੌਹਾਨ ਸਪਾ ਸੈਂਟਰ ਅਤੇ ਸੈਲੂਨ ਦੀ ਆੜ ਵਿੱਚ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਦੌਰਾਨ ਜਦੋਂ ਪੁਲੀਸ ਨੇ ਇੱਥੇ ਛਾਪਾ ਮਾਰਿਆ ਤਾਂ ਸੈਲੂਨ ਦੇ ਅੰਦਰੋਂ ਲੜਕੇ-ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿੱਚ ਕਾਬੂ ਕੀਤਾ ਗਿਆ। ਉਸ ਦਾ ਕਹਿਣਾ ਹੈ ਕਿ ਫਿਲਹਾਲ ਸੈਲੂਨ ਮਾਲਕ ਅਤੇ ਸਪਾ ਸੈਂਟਰ ਦੇ ਅੰਦਰੋਂ ਫੜੇ ਗਏ ਲੜਕੇ-ਲੜਕੀਆਂ ਖਿਲਾਫ ਮਾਮਲਾ ਦਰਜ ਕੀਤਾ ਜਾ ਰਿਹਾ ਹੈ।