Connect with us

ਪੰਜਾਬ ਨਿਊਜ਼

ਜੰਮੂ ਬਾਰਡਰ ‘ਤੇ ਸ਼ੱਕੀ ਵਿਅਕਤੀ ਆਇਆ ਨਜ਼ਰ, ਪੁਲਿਸ ਨੇ ਸਕੈਚ ਜਾਰੀ ਕੀਤਾ

Published

on

ਪਠਾਨਕੋਟ ‘ਚ ਦੇਖੇ ਗਏ ਸ਼ੱਕੀ ਵਿਅਕਤੀ ਦਾ ਸਕੇਚ ਪੁਲਿਸ ਨੇ ਤਿਆਰ ਕਰ ਲਿਆ ਹੈ। ਸ਼ੱਕੀ ਨੂੰ ਬੀਤੀ ਰਾਤ ਜੰਮੂ ਦੇ ਕੇਦੀ ਗੰਡਿਆਲ ਇਲਾਕੇ ‘ਚ ਦੇਖਿਆ ਗਿਆ। ਇਸ ਸਬੰਧੀ ਬਾਰਡਰ ਰੇਂਜ ਦੇ ਡੀਆਈਜੀ ਨੇ ਸਥਾਨਕ ਲੋਕਾਂ ਨੂੰ ਪੁਲਿਸ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਸ਼ੱਕੀ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ। ਇਸ ਦੇ ਨਾਲ ਹੀ ਪੁਲਿਸ ਨੇ ਸ਼ੱਕੀ ਵਿਅਕਤੀ ਦਾ ਪਤਾ ਦੇਣ ਲਈ ਇੱਕ ਨੰਬਰ ਵੀ ਜਾਰੀ ਕੀਤਾ ਹੈ।

87280-33500 (ਕੰਟਰੋਲ ਰੂਮ)

98722-00309 (ਡੀ.ਐਸ.ਪੀ. ਦਿਹਾਤੀ)

99884-11405 (ਐਸ.ਐਚ.ਓ. ਨਰੋਟ ਜੈਮਲ ਸਿੰਘ)

ਸੂਚਨਾ ਦੇਣ ਵਾਲੇ ਵਿਅਕਤੀ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪਠਾਨਕੋਟ-ਜੰਮੂ-ਕਸ਼ਮੀਰ ਸਰਹੱਦ ਨਾਲ ਲੱਗਦੇ ਪਿੰਡ ਕੀੜੀ ਗੰਡਿਆਲ ‘ਚ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਸੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਕਮਾਂਡੋਜ਼ ਨੇ ਪਿੰਡ ਕੀੜੀ ਗੰਡਿਆਲ ਅਤੇ ਕਲੇਸ਼ਰ ‘ਚ ਤਲਾਸ਼ੀ ਮੁਹਿੰਮ ਚਲਾਈ। ਤਲਾਸ਼ੀ ਦੌਰਾਨ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ। ਹਾਲਾਂਕਿ ਪੁਲਿਸ ਨੂੰ ਅਜੇ ਤੱਕ ਕੁਝ ਨਹੀਂ ਮਿਲਿਆ ਹੈ।

Facebook Comments

Trending