Connect with us

ਅਪਰਾਧ

ਪੁਲਿਸ ਨੇ ਸ਼ਰਾਬ ਨਾਲ ਭਰੀ ਕਾਰ ਕੀਤੀ ਕਾਬੂ, ਦੋ ਕਾਰਾ ਸਮੇਤ ਫ਼ਰਾਰ

Published

on

Police controlled cars full of alcohol, in two cars

ਜਗਰਾਓਂ /ਲੁਧਿਆਣਾ : ਸੀਆਈਏ ਸਟਾਫ ਨੇ ਹਰਿਆਣਾ ਤੋਂ ਸਸਤੀ ਸ਼ਰਾਬ ਲਿਆ ਕੇ ਇਲਾਕੇ ‘ਚ ਡਲੀਵਰੀ ਕਰਨ ਜਾ ਰਹੀ ਕਾਰਾਂ ਦੀ ਕਾਨਵਾਈ ਨੂੰ ਘੇਰਦਿਆਂ ਸ਼ਰਾਬ ਨਾਲ ਭਰੀ ਇਕ ਕਾਰ ਕਾਬੂ ਕਰ ਲਈ। ਇਸ ਕਾਰਵਾਈ ਦੌਰਾਨ ਸ਼ਰਾਬ ਨਾਲ ਭਰੀਆਂ ਦੋ ਕਾਰਾਂ ਤਸਕਰ ਭਜਾ ਲੈ ਜਾਣ ‘ਚ ਕਾਮਯਾਬ ਰਹੇ।

ਪੁਲਿਸ ਪਾਰਟੀ ਨੇ ਜਲਾਲਦੀਵਾਲ ਚੌਕ ‘ਚ ਨਾਕਾਬੰਦੀ ਦੌਰਾਨ ਹਰਿਆਣਾ ਮਾਰਕਾ ਸ਼ਰਾਬ ਨਾਲ ਭਰੀਆਂ ਗੱਡੀਆਂ ਦੀ ਕਾਨਵਾਈ ਨੂੰ ਘੇਰਾ ਪਾਇਆ ਤਾਂ ਇਸ ਦੌਰਾਨ ਤਸਕਰ ਸ਼ਰਾਬ ਨਾਲ ਭਰੀਆਂ ਦੋ ਕਾਰਾਂ ਭਜਾ ਲੈ ਜਾਣ ਵਿਚ ਕਾਮਯਾਬ ਰਹੇ। ਤੀਜੀ ਕਾਰ ਨੂੰ ਪੁਲਿਸ ਪਾਰਟੀ ਨੇ ਘੇਰ ਲਿਆ ਤੇ ਤਲਾਸ਼ੀ ਲਈ ਤਾਂ ਕਾਰ ‘ਚੋਂ 50 ਪੇਟੀਆਂ ਸ਼ਰਾਬ ਬਰਾਮਦ ਹੋਈਆਂ।

ਇਸ ‘ਤੇ ਕਾਰ ਚਾਲਕ ਮਨੀਸ਼ ਸਭਰਵਾਲ ਵਾਸੀ ਹੈਬੋਵਾਲ ਲੁਧਿਆਣਾ ਨੂੰ ਗਿ੍ਫਤਾਰ ਕਰ ਲਿਆ। ਜਦ ਕਿ ਸ਼ਰਾਬ ਨਾਲ ਭਰੀਆਂ ਮਾਰੂਤੀ ਐੱਸਪ੍ਰਰਾਸੋ ਤੇ ਹੋਂਡਾ ਸਿਟੀ ਕਾਰ ‘ਚ ਭੱਜਣ ਵਾਲੇ ਗੁਰਮੀਤ ਸਿੰਘ ਉਰਫ ਬੰਟੀ ਵਾਸੀ ਚਰਚ ਵਾਲੀ ਗਲੀ ਜਗਰਾਓਂ ਤੇ ਗੁਲਸ਼ਨ ਉਰਫ ਸ਼ੇਰੂ ਵਾਸੀ ਸ਼ਾਸਤਰੀ ਨਗਰ ਜਗਰਾਓਂ ਖਿਲਾਫ ਮੁਕੱਦਮਾ ਦਰਜ ਕਰ ਲਿਆ।

Facebook Comments

Trending