Connect with us

ਲੁਧਿਆਣਾ ਸਿਟੀ ਨਿਊਜ਼

ਲੁਧਿਆਣਾ ਦੀਆਂ ਸੜਕਾਂ ‘ਤੇ ਹੁਣ ਭਿਖਾਰੀ ਨਹੀਂ ਕਰਨਗੇ ਪ੍ਰੇਸ਼ਾਨ, ਪੁਲਿਸ ਕਮਿਸ਼ਨਰ ਨੇ ਭੀਖ ਮੰਗਣ ‘ਤੇ ਲਾਈ ਰੋਕ

Published

on

Begging Ban

ਲੁਧਿਆਣਾ ‘ਚ ਭਿਖਾਰੀਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਹਰ ਚੌਕ ‘ਤੇ ਨਿੱਕੇ-ਨਿੱਕੇ ਬੱਚੇ ਭੀਖ ਮੰਗਦੇ ਨਜ਼ਰ ਆਉਂਦੇ ਹਨ। ਜਿਸਦੇ ਚੱਲਦੇ ਕਈ ਵਾਰ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇਸ ਨੂੰ ਵੇਖਦੇ ਹੋਏ ਸ਼ਹਿਰ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅੱਗਰਵਾਲ ਨੇ ਵੱਡਾ ਫੈਸਲਾ ਲਿਆ ਹੈ। ਕਮਿਸ਼ਨਰ ਵਲੋਂ ਸ਼ਹਿਰ ‘ਚ ਭੀਖ ਮੰਗਣ ‘ਤੇ ਰੋਕ ਲਾ ਦਿੱਤੀ ਗਈ ਹੈ। ਰਾਕੇਸ਼ ਅੱਗਰਵਾਲ ਨੇ ਇਸਨੂੰ ਲੈ ਕੇ ਆਦੇਸ਼ ਜਾਰੀ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਮਿਸ਼ਨਰੇਟ ਦੇ ਅਧੀਨ ਆਉਂਦੇ ਵੱਖ-ਵੱਖ ਚੌਂਕ ਤੇ ਹੋਰ ਮੁੱਖ ਮਾਰਗਾਂ ‘ਤੇ ਭਿਖਾਰੀ ਅਕਸਰ ਭੀਖ ਮੰਗਦੇ ਰਹਿੰਦੇ ਹਨ।

Begging Ban

 

ਕਈ ਵਾਰ ਇਹ ਲੋਕ ਭੀਖ ਮੰਗਣ ਲਈ ਗੱਡੀ ਅੱਗੇ ਜਾਂਦੇ ਹਨ ਜਿਸ ਨਾਲ ਲੋਕਾਂ ਦੀ ਜਾਨ ਨੂੰ ਵੀ ਖਤਰਾ ਹੋ ਜਾਂਦਾ ਹੈ ਇਸ ਸਮਸਿਆ ਨੂੰ ਵੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਪੁਲਿਸ ਵਲੋਂ ਸ਼ਹਿਰ ਦੇ 100 ਭਿਖਾਰੀਆਂ ਤੋਂ ਪੁੱਛਗਿੱਛ ਵੀ ਕੀਤੀ ਗਈ ਸੀ ਜਿਸ ਦਾ ਮੁੱਖ ਕਾਰਨ ਇਹ ਪਤਾ ਲਗਾਉਣਾ ਸੀ ਕਿ ਇਸ ਪਿੱਛੇ ਕਿਸੇ ਵੱਡੇ ਰੈਕੇਟ ਦਾ ਹੱਥ ਤੇ ਨਹੀਂ ਹੈ। ਲੁਧਿਆਣਾ ਪੁਲਿਸ ਨੇ ਆਪਣੇ ਫੇਸਬੁੱਕ ਪੇਜ ‘ਤੇ ਇਕ ਪੋਸਟ ਵੀ ਸ਼ੇਅਰ ਕੀਤੀ ਸੀ ਜਿਸ ‘ਚ ਉਨ੍ਹਾਂ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਸੀ ਉਹ ਸਮਾਜ ਸੇਵੀ ਸੰਸਥਾਵਾਂ ਨਾਲ ਗੱਲ ਕਰ ਰਹੇ ਹਨ ਤਾਂ ਜੋ ਭੀਖ ਮੰਗ ਰਹੇ ਬੱਚਿਆਂ ਨੂੰ ਪੜ੍ਹਾਇਆ ਜਾ ਸਕੇ।

Facebook Comments

Trending