Connect with us

ਪੰਜਾਬ ਨਿਊਜ਼

ਅੰਮ੍ਰਿਤਸਰ ਜੇਲ੍ਹ ਬ੍ਰੇਕ ਮਾਮਲੇ ‘ਚ ਪੁਲਿਸ ਨੂੰ ਵੱਡੀ ਸਫਲਤਾ, 2 ਗ੍ਰਿਫਤਾਰ

Published

on

ਪੰਜਾਬ ਦੇ ਅੰਮ੍ਰਿਤਸਰ ਜੇਲ੍ਹ ਬ੍ਰੇਕ ਮਾਮਲੇ ਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਮੀਡੀਆ ਜਾਣਕਾਰੀ ਅਨੁਸਾਰ ਪੁਲਿਸ ਨੇ ਫਰਾਰ ਹੋਏ ਤਿੰਨ ਕੈਦੀਆਂ ਚੋਂ 2 ਨੂੰ ਗ੍ਰਿਫਤਾਰ ਕਰ ਲਿਆ ਹੈ। ਦਸ ਦਈਏ ਕਿ 2 ਫਰਵਰੀ ਨੂੰ ਅੰਮ੍ਰਿਤਸਰ ਦੀ ਸੈਂਟਰਲ ਜੇਲ੍ਹ ਚੋਂ ਇਹ 3 ਕੈਦੀ ਫਰਾਰ ਹੋ ਗਏ ਸਨ। ਇਸ ਤੋਂ ਬਾਅਦ ADGP ਜੇਲ੍ਹ ਪ੍ਰਵੀਨ ਕੁਮਾਰ ਸਿਨਹਾ ਨੇ ਕੇਂਦਰੀ ਜੇਲ੍ਹ ਦਾ ਦੌਰਾ ਕਰਕੇ ਅਧਿਕਾਰੀਆਂ ਨਾਲ ਲਗਭਗ 1 ਘੰੰਟਾ ਮੀਟਿੰਗ ਕਰਕੇ ਸੁਰੱਖਿਆ ਦੇ ਪ੍ਰਬੰਧ ਸਖਤ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਤੋਂ ਇਲਾਵਾ ਸਿਨਹਾ ਨੇ ਜੇਲ ਦੀਆਂ ਬੈਰਕਾਂ, ਹਾਈ ਸਕਿਓਰਿਟੀ ਜ਼ੋਨ, ਸੈੱਲ ਬਲਾਕਾਂ ਅਤੇ ਅੰਦਰ ਚਾਰ ਦੀਵਾਰੀ ਦੇ ਚੱਪੇ ਚੱਪੇ ‘ਤੇ 24 ਘੰਟੇ ਗਸ਼ਤ ਜਾਰੀ ਰੱਖਣ, ਜੇਲ੍ਹ ਦੇ 6 ਸੁਰੱਖਿਆ ਟਾਵਰਾਂ ‘ਤੇ ਇਕ ਹੋਮਗਾਰਡ ਮੁਲਾਜ਼ਮ ਦੀ ਬਜਾਏ ਦੋ ਮੁਲਾਜ਼ਮਾਂ ਦੀ ਤਾਇਨਾਤੀ ਰਾਤ ਸਮੇਂ ਟਾਵਰਾਂ, ਕੰਧਾ ਅਤੇ ਬੈਰਕਾਂ ਦੇ ਬਾਹਰ ਸਰਚ ਲਾਈਟਾਂ ਦੀ ਪੂਰੀ ਵਿਵਸਥਾ ਕਰਨ ਦੇ ਹੁਕਮ ਵੀ ਦਿੱਤੇ। ਜੇਲ ਦੇ ਅੰਦਰ ਅਤੇ ਬਾਹਰ CCTV ਕੈਮਰਿਆਂ ਤੋਂ ਕੰਟਰੋਲ ਰੂਮ ਰਾਹੀਂ ਪੂਰੀ ਨਿਗਰਾਨੀ ਕਰਨ ਨੂੰ ਵੀ ਕਿਹਾ ਗਿਆ।

Facebook Comments

Trending