Connect with us

ਪੰਜਾਬ ਨਿਊਜ਼

ਭਾਰੀ ਮਾਤਰਾ ‘ਚ ਹੈਰੋਇਨ ਤੇ ਡਰੱਗ ਮਨੀ ਸਣੇ ਸਮੱਗਲਰ ਗ੍ਰਿਫਤਾਰ

Published

on

ਪੁਲਿਸ ਨੇ ਬੰਦਾ ਬਹਾਦੁਰ ਨਗਰ ਤੋਂ ਹੈਰੋਇਨ ਸਮੱਗਲਰ ਨੂੰ ਡਰੱਗ ਮਨੀ ਸਣੇ ਗ੍ਰਿਫਤਾਰ ਕੀਤਾ ਹੈ ਅਤੇ 25 ਗ੍ਰਾਮ ਹੈਰੋਇਨ ਤੇ ਕਰੀਬ ਸਵਾ ਲੱਖ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਦੋਸ਼ੀ ਹੈਰੋਇਨ ਕਿਥੋਂ ਲਿਆਉਂਦਾ ਸੀ ਤੇ ਕਿਸ ਨੂੰ ਵੇਚਦਾ ਸੀ ਇਸ ਬਾਰੇ ਜਾਂਚ ਚੱਲ ਰਹੀ ਹੈ। ਦੋਸ਼ੀ ਨੂੰ ਮੰਗਲਵਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅਦਾਲਤ ‘ਚ ਪੇਸ਼ ਕਰਕੇ ਪੁਲਿਸ ਰਿਮਾਂਡ ਲਿਆ ਜਾ ਰਿਹਾ ਹੈ ਤਾਂ ਕਿ ਇਸ ਪੂਰੇ ਨੈਟਵਰਕ ਦਾ ਪਤਾ ਲਗਾ ਕੇ ਉਸ ‘ਚ ਸ਼ਾਮਲ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਸਕੇ।

ਮਿਲੀ ਜਾਣਕਾਰੀ ਅਨੁਸਾਰ ਥਾਣਾ ਡਿਵੀਜਨ 2 ਦੇ ਏ. ਐੱਸ. ਆਈ. ਬਿੰਦਰ ਸਿੰਘ ਨੇ ਦੱਸਿਆ ਕਿ ਮੰਗਲਵਾਰ ਸ਼ਾਮ ਨੂੰ ਏ. ਐੱਸ. ਆਈ. ਫਕੀਰ ਸਿੰਘ ਨੇ ਉਨ੍ਹਾਂ ਨੂੰ ਦੱਸਿਆ ਕਿ ਬਾਬਾ ਬੰਦਾ ਬਹਾਦਰ ਨਗਰ ਪੈਟਰੋਲ ਪੰਪ ਤੇ ਉਨ੍ਹਾਂ ਨੇ ਇੱਕ ਨੌਜਵਾਨ ਨੂੰ ਫੜਿਆ ਹੈ ਜਿਸ ਦੀ ਪਹਿਚਾਣ ਬੰਦਾ ਬਹਾਦਰ ਨਗਰ ਦੇ ਅਜੇ ਕੁਮਾਰ ਦੇ ਤੌਰ ਤੇ ਹੋਈ ਹੈ ਜਿਸ ਤੋਂ ਨਸ਼ੀਲੀ ਚੀਜ਼ ਮਿਲੀ ਹੈ। ਇਸ ਤੋਂ ਬਾਅਦ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੇ ਤੇ ਅਜੇ ਦੀ ਤਲਾਸ਼ੀ ਲਈ ਤਾਂ ਉਸ ਦੀ ਜੇਬ ‘ਚੋਂ ਪਲਾਸਟਿਕ ਦਾ ਭਾਰੀ ਲਿਫਾਫਾ ਬਰਾਮਦ ਹੋਇਆ। ਪੁਲਿਸ ਨੇ ਖੋਲ੍ਹਿਆ ਤਾਂ ਉਸ ਦੇ ਅੰਦਰੋਂ ਛੋਟੇ-ਛੋਟੇ ਲਿਫਾਫਿਆਂ ‘ਚ ਹੈਰੋਇਨ ਮਿਲੀ ਸੀ। ਲਿਫਾਫੇ ‘ਚ ਪੈਸੇ ਵੀ ਰੱਖੇ ਹੋਏ ਸਨ। ਪੁਲਿਸ ਨੇ ਲਿਫਾਫਿਆਂ ‘ਚ ਰੱਖੀ ਹੈਰੋਇਨ ਇੱਕ ਜਗ੍ਹਾ ਕੀਤੀ ਤਾਂ ਉੁਹ 25 ਗ੍ਰਾਮ ਨਿਕਲੀ। ਪੁਲਿਸ ਨੇ ਉਸ ਨੂੰ ਜ਼ਬਤ ਕਰ ਲਿਆ। ਇਸ ਤੋਂ ਇਲਾਵਾ ਲਿਫਾਫੇ ਤੋਂ 1.18 ਲੱਖ ਬਰਾਮਦ ਹੋਏ। ਪੁੱਛਗਿਛ ਦੌਰਾਨ ਅਜੇ ਨੇ ਦੱਸਿਆ ਕਿ ਇਹ ਪੈਸੇ ਵੀ ਹੈਰੋਇਨ ਵੇਚ ਕੇ ਹੀ ਮਿਲੇ ਹਨ। ਪੁਲਿਸ ਨੇ ਉਕਤ ਡਰੱਗ ਮਨੀ ਨੂੰ ਵੀ ਜ਼ਬਤ ਕਰ ਲਿਆ ਹੈ।

Source: dailypost

Facebook Comments

Advertisement

Advertisement

ਤਾਜ਼ਾ

ਪੰਜਾਬ ਨਿਊਜ਼7 seconds ago

ਪਾਕਿਸਤਾਨ ’ਚ ਗ੍ਰੰਥੀ ਦੀ 17 ਸਾਲਾਂ ਧੀ ਅਗਵਾ, ਸਿਰਸਾ ਨੇ ਵਿਦੇਸ਼ ਮੰਤਰੀ ਨੂੰ ਕੀਤੀ ਇਹ ਅਪੀਲ

ਪਾਕਿਸਤਾਨ ‘ਚ ਇੱਕ ਗ੍ਰੰਥੀ ਦੀ ਨਾਬਾਲਗ ਧੀ ਨੂੰ ਅਗਵਾ ਕਰਨ ਦੀ ਖਬਰ ਮਿਲੀ ਹੈ ਜਿਸ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ...

ਪੰਜਾਬ ਨਿਊਜ਼10 mins ago

ਚੰਡੀਗੜ੍ਹ ‘ਚ ਬੈਂਕਾਂ ਹਫਤੇ ਦੇ 5 ਦਿਨ ਖੁੱਲਣ ਦੀ ਤਿਆਰੀ ‘ਚ, ਇਹ ਹੋਵੇਗਾ ਨਵਾਂ ਸਮਾਂ

ਬੈਂਕਾਂ ਦੀਆਂ ਬ੍ਰਾਂਚ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਇਨ੍ਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਬੈਂਕਾਂ...

ਪੰਜਾਬ ਨਿਊਜ਼22 mins ago

ਹਸਪਤਾਲ ਪ੍ਰਸ਼ਾਸ਼ਨ ਦੀ ਵੱਡੀ ਲਾਪਰਵਾਹੀ: ਮ੍ਰਿਤਕ ਨੌਜਵਾਨ ਦੀ ਲਾਸ਼ ’ਚ ਪਏ ਕੀੜੇ

ਅੰਮ੍ਰਿਤਸਰ ‘ਚ ਬੀਤੇ ਦਿਨੀਂ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਉਸਦੀ ਲਾਸ਼ ਨੂੰ...

ਇੰਡੀਆ ਨਿਊਜ਼31 mins ago

ਕੋਰੋਨਾ ਮਾਮਲਿਆਂ ‘ਚ ਲਗਾਤਾਰ ਵਾਧਾ ਜਾਰੀ, ਦੇਸ਼ ‘ਚ ਮਾਮਲੇ ਹੋਏ 53 ਲੱਖ ਤੋਂ ਪਾਰ

ਦੇਸ਼ ‘ਚ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ ਅਤੇ ਰੋਜਾਨਾ ਹਜ਼ਾਰਾਂ ਕੇਸ ਸਾਹਮਣੇ ਆ ਰਹੇ ਹਨ। ਦੇਸ਼ ‘ਚ ਕੋਰੋਨਾ...

ਇੰਡੀਆ ਨਿਊਜ਼44 mins ago

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ‘ਚ ਆਇਆ ਭੂਚਾਲ

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ 70 ਕਿੱਲੋਮੀਟਰ ਉੱਤਰ ‘ਚ ਅੱਜ ਸਵੇਰੇ 8.15 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਣਯੋਗ...

ਲੁਧਿਆਣਾ ਨਿਊਜ਼48 mins ago

ਲੁਧਿਆਣਾ ਦੇ ਮਸ਼ਹੂਰ ਜਿਊਲਰ ਦੇ ਮਾਲਕ ਨੇ ਗੋਲੀ ਮਾਰਕੇ ਕੀਤੀ ਖੁਦਕੁਸ਼ੀ, ਫੈਲੀ ਸਨਸਨੀ

ਲੁਧਿਆਣਾ ‘ਚ ਉਸ ਸਮੇਂ ਸਨਸਨੀ ਵਾਲਾ ਮਾਹੌਲ ਬਣ ਗਿਆ ਜਦੋਂ ਇੱਥੇ ਮਸ਼ਹੂਰ ਜਿਵੈਲਰ ਦੇ ਪੁੱਤਰ ਨੇ ਖੁਦ ਨੂੰ ਗੋਲੀ ਮਾਰਕੇ...

ਲੁਧਿਆਣਾ ਨਿਊਜ਼17 hours ago

ਲੁਧਿਆਣਾ ‘ਚ ਕੋਰੋਨਾ ਕਾਰਨ ਹਾਲਾਤ ਬਣੇ ਚਿੰਤਾਜਨਕ, 388 ਨਵੇਂ ਮਾਮਲਿਆਂ ਸਣੇ 18 ਮਰੀਜ਼ਾਂ ਦੀ ਹੋਈ ਮੌਤ

ਜ਼ਿਲ੍ਹਾ ਲੁਧਿਆਣਾ ‘ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਸਿਹਤ ਵਿਭਾਗ ਤੇ ਪ੍ਰਸ਼ਾਸ਼ਨ...

ਇੰਡੀਆ ਨਿਊਜ਼18 hours ago

ਕੇਜਰੀਵਾਲ ਸਰਕਾਰ ਦਾ ਅਹਿਮ ਫੈਸਲਾ, ਹੁਣ ਇਸ ਤਰੀਕ ਤੱਕ ਨਹੀਂ ਖੁੱਲ੍ਹਣਗੇ ਸਕੂਲ

ਦਿੱਲੀ ‘ਚ ਕੋਰੋਨਾ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਕੇਜਰੀਵਾਲ ਸਰਕਾਰ ਨੇ ਦਿੱਲੀ ‘ਚ 5 ਅਕਤੂਬਰ...

ਬਾਲੀਵੁੱਡ18 hours ago

ਫੈਨ ਨੇ ਇਸ ਤਰ੍ਹਾਂ ਬਣਾਇਆ ਸੁਸ਼ਾਂਤ ਸਿੰਘ ਰਾਜਪੂਤ ਨੂੰ ਅਮਰ, ਸੋਸ਼ਲ ਮੀਡੀਆ ਤੇ ਹੋ ਰਹੀ ਤਾਰੀਫ

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਦੇਹਾਂਤ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਪਰ ਦੇਸ਼ ‘ਚ ਉਨ੍ਹਾਂ...

ਪੰਜਾਬ ਨਿਊਜ਼18 hours ago

ਹੋ ਜਾਓ ਸਾਵਧਾਨ, ਹੁਣ ਫੇਸਬੁੱਕ ਜਰੀਏ ਇਸ ਤਰ੍ਹਾਂ ਵੀ ਹੋ ਰਹੀ ਹਜ਼ਾਰਾਂ ਰੁਪਏ ਦੀ ਠੱਗੀ

ਜਲੰਧਰ ‘ਚ ਸੋਸ਼ਲ ਮੀਡੀਆ ਜਰੀਏ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਫੇਸਬੁੱਕ ਤੇ ਸਰਗਰਮ ਠੱਗ ਨੇ ਬੈਂਕ ਆਫ ਬੜੌਦਾ ਦੇ...

ਲੁਧਿਆਣਾ ਨਿਊਜ਼19 hours ago

ਲੁਧਿਆਣਾ ਦੇ ਹੈਬੋਵਾਲ ਨੇੜੇ ਪਤਨੀ ਤੋਂ ਦੁਖੀ ਹੋਏ ਪਤੀ ਨੇ ਚੁੱਕਿਆ ਖੌਫਨਾਕ ਕਦਮ, ਉਜੜਿਆ ਪਰਿਵਾਰ

ਲੁਧਿਆਣਾ ਦੇ ਹੈਬੋਵਾਲ ਕਲਾਂ ਦੇ ਚੰਦਰ ਨਗਰ ਇਲਾਕੇ ‘ਚ ਪਤਨੀ ਤੋਂ ਕਥਿਤ ਤੌਰ ਤੇ ਦੁਖੀ ਹੋ ਕੇ ਨੌਜਵਾਨ ਨੇ ਫਾਹ...

ਲੁਧਿਆਣਾ ਨਿਊਜ਼19 hours ago

ਲੁਧਿਆਣਾ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਦਾ ਪਰਦਾਫਾਸ਼, 2 ਸਮੱਗਲਰ ਗ੍ਰਿਫਤਾਰ

ਲੁਧਿਆਣਾ ‘ਚ ਨਸ਼ੀਲੀਆਂ ਦਵਾਈਆਂ ਦੀ ਤਸਕਰੀ ਕਰਨ ਵਾਲਿਆਂ ਤੇ ਸ਼ਿੰਕਜਾ ਕੱਸਦੇ ਹੋਏ ਥਾਣਾ ਡੇਹਲੋਂ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕੀਤੀ...

Trending