ਅਪਰਾਧ

ਹੰਬੜਾਂ ਪੁਲਿਸ ਵਲੋਂ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਕਾਬੂ

Published

on

ਲੁਧਿਆਣਾ  :  ਪੁਲਿਸ ਚੌਕੀ ਹੰਬੜਾਂ ਦੇ ਮੁੱਖ ਅਫ਼ਸਰ ਮਨਜੀਤ ਸਿੰਘ ਸਿੰਗਮ ਨੇ ਚੋਰੀ ਦੇ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ। ਚੌਕੀ ਇੰਚਾਰਜ ਸਿੰਗਮ ਨੇ ਦੱਸਿਆ ਕਿ ਥਾਣਾ ਲਾਡੋਵਾਲ ਵਿਖੇ ਸਪਲੈਂਡਰ ਮੋਟਸਾਈਕਲ ਪੀ.ਬੀ-10-ਜੀ.ਕਿਊ 5768 ਚੋਰੀ ਹੋਣ ਸਬੰਧੀ ਮੁਕੱਦਮਾਂ ਨੰ. 20 ਮਿਤੀ 18-2-2022, ਯੂ/ਐੱਸ 379 ਆਈ.ਪੀ.ਸੀ. ਤਹਿਤ ਦਰਜ ਹੋਇਆ ਸੀ ਅਤੇ ਪੁਲਿਸ ਵਲੋਂ ਮੋਟਸਾਈਕਲ ਚੋਰੀ ਕਰਨ ਵਾਲੇ ਦੋਸ਼ੀ ਦੀ ਤੇਜ਼ੀ ਨਾਲ ਭਾਲ ਕੀਤੀ ਜਾ ਰਹੀ ਸੀ.

ਹੰਬੜਾਂ ਪੁਲਿਸ ਪਾਰਟੀ ਵਲੋਂ 25 ਫਰਵਰੀ ਨੂੰ ਹੰਬੜਾਂ ਮੁੱਲਾਂਪੁਰ ਰੋਡ ‘ਤੇ ਲਗਾਏ ਗਏ ਨਾਕੇ ਤੋਂ ਇਕ ਨੌਜਵਾਨ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕੀਤਾ ਗਿਆ। ਪੁਲਿਸ ਪਾਰਟੀ ਵਲੋਂ ਸਖ਼ਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਨੌਜਵਾਨ ਤੋਂ ਚੋਰੀ ਸ਼ੁਦਾ ਸਪਲੈਂਡਰ ਮੋਟਸਾਈਕਲ ਪੀ.ਬੀ.-10-ਜੀ.ਕਿਊ. 5768 ਬਰਾਮਦ ਹੋਇਆ। ਉਕਤ ਨੌਜਵਾਨ ਦੀ ਪਛਾਣ ਮਨਦੀਪ ਸਿੰਘ ਵਾਸੀ ਪਿੰਡ ਦਾਖਾ ਪੁਲਿਸ ਥਾਣਾ ਦਾਖਾ ਵਜੋਂ ਹੋਈ ਹੈ।

ਮੁੱਖ ਮੁਨਸ਼ੀ ਪਰਮਿੰਦਰ ਸਿੰਘ ਵਿਰਕ, ਥਾਣੇਦਾਰ ਸੁਖਜੀਤ ਸਿੰਘ ਸਿੱਧਵਾਂ ਬੇਟ ਨੇ ਦੱਸਿਆ ਕਿ ਉਕਤ ਨੌਜਵਾਨ ਖ਼ਿਲਾਫ਼ ਪੁਲਿਸ ਥਾਣਾ ਲਾਡੋਵਾਲ ਵਿਖੇ ਮੁਕੱਦਮਾ ਦਰਜ ਕਰਦਿਆਂ ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਲੈ ਲਿਆ ਹੈ ਤੇ ਕਾਬੂ ਕੀਤੇ ਨੌਜਵਾਨ ਤੋਂ ਹੋਰ ਵੀ ਕਈ ਖੁਲਾਸੇ ਹੋਣ ਦਾ ਸ਼ੱਕ ਹੈ।

Facebook Comments

Trending

Copyright © 2020 Ludhiana Live Media - All Rights Reserved.