Connect with us

ਅਪਰਾਧ

ਪੁਲਿਸ ਤੇ ਸਿਮਰਜੀਤ ਬੈਂਸ ’ਚ ਦਿਨ ਭਰ ਚਲਦਾ ਰਿਹਾ ਲੁਕਣ-ਮੀਚੀ ਦਾ ਖੇਡ, ਨਹੀਂ ਕੀਤਾ ਅਦਾਲਤ ’ਚ ਸਰੰਡਰ

Published

on

ਲੁਧਿਆਣਾ : ਜਬਰ ਜਨਾਹ ਮਾਮਲੇ ’ਚ ਲੋੜੀਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਸੋਮਵਾਰ ਨੂੰ ਅਦਾਲਤ ’ਚ ਸਰੰਡਰ ਕੀਤੇ ਜਾਣ ਦੇ ਕਿਆਸ ਲਗਾਏ ਜਾ ਰਹੇ ਸਨ। ਕਿਤੇ ਨਾ ਕਿਤੇ ਪੁਲਿਸ ਨੂੰ ਵੀ ਇਸ ਗੱਲ ਦੀ ਭਿਣਕ ਸੀ ਕਿ ਉਹ ਅਦਾਲਤ ’ਚ ਪੇਸ਼ ਹੋ ਸਕਦਾ ਹੈ। ਪਰ ਸ਼ਾਮ ਹੁੰਦੇ-ਹੁੰਦੇ ਸਰੰਡਰ ਦੀ ਗੱਲ ਹਵਾ ਹਵਾਈ ਲੱਗਣ ਲੱਗੀ।

ਸਾਬਕਾ ਵਿਧਾਇਕ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ 4 ਟੀਮਾਂ ਦਿਨ ਭਰ ਉਸ ਦੇ ਵੱਖ-ਵੱਖ ਟਿਕਾਣਿਆਂ ’ਤੇ ਛਾਪੇ ਮਾਰਦੀਆਂ ਰਹੀਆਂ। ਪੁਲਿਸ ਅਧਿਕਾਰੀਆਂ ਦਾ ਇਸ ਗੱਲ ’ਤੇ ਪੂਰਾ ਜ਼ੋਰ ਲੱਗਾ ਹੋਇਆ ਹੈ ਕਿ ਬੈਂਸ ਦੇ ਸਰੰਡਰ ਤੋਂ ਪਹਿਲਾਂ ਹੀ ਪੁਲਿਸ ਉਸ ਨੂੰ ਗ੍ਰਿਫ਼ਤਾਰ ਕਰ ਲਵੇ। ਇਸ ਲਈ ਪੁਲਿਸ ਤੇ ਸਾਬਕਾ ਵਿਧਾਇਕ ਦਰਮਿਆਨ ਦਿਨ ਭਰ ਲੁਕਣ-ਮੀਚੀ ਦਾ ਖੇਡ ਚਲਦਾ ਰਿਹਾ।

ਅਸਲ ’ਚ ਕਿਸੇ ਵੀ ਮਾਮਲੇ ’ਚ ਲੋੜੀਦੇ ਅਪਰਾਧੀ ਜਦੋਂ ਕਦੀ ਅਦਾਲਤ ’ਚ ਸਰੰਡਰ ਕਰਦਾ ਹੈ, ਤਾਂ ਉਸ ਪਿੱਛੇ ਦੋ ਕਾਰਨ ਹੁੰਦੇ ਹਨ। ਇਕ ਇਹ ਕਿ ਸਰੰਡਰ ਕਰਨ ਵਾਲੇ ਮੁਲਜ਼ਮ ਨੂੰ ਅਦਾਲਤ ਉੱਥੋਂ ਸਿੱਧੇ ਨਿਆਇਕ ਹਿਰਾਸਤ ’ਚ ਭੇਜ ਦਿੰਦੀ ਹੈ। ਜਿਸ ਨਾਲ ਉਹ ਪੁਲਿਸ ਰਿਮਾਂਡ ’ਤੇ ਜਾਣ ਤੋਂ ਬਚ ਜਾਂਦਾ ਹੈ। ਪਰ ਮੁਲਜ਼ਮ ਨੂੰ ਗ੍ਰਿਫ਼ਤਾਰ ਨਾ ਕੀਤੇ ਜਾਣ ’ਤੇ ਪੁਲਿਸ ਦੀ ਵੀ ਕਾਫ਼ੀ ਕਿਰਕਿਰੀ ਹੋ ਜਾਂਦੀ ਹੈ।

ਇਸ ਲਈ ਪੁਲਿਸ ਦਾ ਪੂਰਾ ਜ਼ੋਰ ਇਸ ’ਤੇ ਲੱਗਾ ਰਹਿੰਦਾ ਹੈ ਕਿ ਕਿਸੇ ਵੀ ਹਾਲ ’ਚ ਮੁਲਜ਼ਮ ਨੂੰ ਅਦਾਲਤ ਪਹੁੰਚਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਜਾਵੇ। ਜੇਕਰ ਇਕ ਵਾਰ ਮੁਲਜ਼ਮ ਅਦਾਲਤ ’ਚ ਪੇਸ਼ ਹੋ ਜਾਵੇ ਤੇ ਉਸ ਨੂੰ ਜੇਲ੍ਹ ਭੇਜ ਦਿੱਤਾ ਜਾਵੇ ਤਾਂ ਪੁਲਿਸ ਨੂੰ ਉਸ ਨੂੰ ਰਿਮਾਂਡ ’ਤੇ ਲੈਣ ਲਈ ਪ੍ਰੋਡਕਸ਼ਨ ਵਾਰੰਟ ’ਤੇ ਲੈਣਾ ਪੈਂਦਾ ਹੈ। ਉਸਦੇ ਲਈ ਪੁਲਿਸ ਨੂੰ ਚਾਰ ਦਿਨ ਤੋਂ ਲੈ ਕੇ ਇਕ ਹਫ਼ਤੇ ਤਕ ਦੀ ਉਡੀਕ ਵੀ ਕਰਨੀ ਪੈ ਸਕਦੀ ਹੈ।

Facebook Comments

Trending