ਪੰਜਾਬੀ

ਸੈਕਰਡ ਸੋਲ ਕਾਨਵੈਂਟ ਸਕੂਲ ਵਿਖੇ ਕਰਵਾਇਆ ਕਵਿਤਾ ਉਚਾਰਣ ਮੁਕਾਬਲਾ

Published

on

ਲੁਧਿਆਣਾ : ਸੈਕਰਡ ਸੋਲ ਕਾਨਵੈਂਟ ਸੀਨੀਅਰ ਸਕੈਂਡਰੀ ਸਕੂਲ ਦੁੱਗਰੀ ਧਾਂਦਰਾ ਰੋਡ ਲੁਧਿਆਣਾ ਵਿਖੇ ਇੰਟਰ ਹਾਊਸ ਕਵਿਤਾ ਉਚਾਰਣ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਸ਼ਖਸ਼ੀਅਤ ਨੂੰ ਕਵਿਤਾਵਾਂ ਗਾ ਕੇ ਪੇਸ਼ ਕੀਤਾ। ਕਵਿਤਾਵਾਂ ਦਾ ਵਿਸ਼ਾ ਕੁਦਰਤ ਦੀ ਸੁੰਦਰਤਾ ਤੇ ਅਧਾਰਿਤ ਸੀ। ਵਿਦਿਆਰਥੀਆਂ ਨੇ ਕਵਿਤਾ ਦੇ ਵਿਸ਼ੇ ਅਨੁਸਾਰ ਵੱਖ ਵੱਖ ਤਰਾਂ ਦੇ ਤਰ੍ਹਾਂ ਦੇ ਪ੍ਰੋਪ ਨਾਲ ਕਵਿਤਾ ਉਚਾਰਨ ਕੀਤੀਆਂ।

ਵਿਦਿਆਰਥੀ ਆਪਣੀ ਕਵਿਤਾ ਦੇ ਵਿਸ਼ੇ ਅਨੁਸਾਰ ਹੀ ਸਜ ਕੇ ਆਏ ਸਨ। ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਨੁਸਾਰ ਸਨਮਾਨਿਤ ਚਿੰਨ੍ਹ ਵੀ ਦਿੱਤੇ ਗਏ। ਸਕੂਲ ਦੇ ਚੇਅਰਮੈਨ ਗੁਰਮੇਲ ਸਿੰਘ ਗਿੱਲ, ਡਾਇਰੈਕਟਰ ਸੁਖਦੀਪ ਗਿੱਲ ਤੇ ਸਕੂਲ ਦੇ ਪ੍ਰਿੰਸੀਪਲ ਪੂਨਮ ਮਲਹੋਤਰਾ ਨੇ ਵਿਦਿਆਰਥੀਆਂ ਸਾਹਿਤ ਦੇ ਸਭ ਤੋਂ ਸੋਹਣੇ ਰੂਪ ਨਾਲ ਜੁੜਨ ਅਤੇ ਹੋਰ ਵੀ ਵਧੀਆ ਪੇਸ਼ਕਾਰੀ ਕਰਨ ਲਈ ਉਤਸ਼ਾਹਿਤ ਕੀਤਾ।

Facebook Comments

Trending

Copyright © 2020 Ludhiana Live Media - All Rights Reserved.