ਪੰਜਾਬੀ

ਕਵਿਤਾ ਕਵੀ ਦੀ ਕਸ਼ੀਦ ਕੀਤੀ ਆਤਮਕਥਾ ਹੁੰਦੀ ਹੈ – ਸੁਰਜੀਤ ਪਾਤਰ

Published

on

ਲੁਧਿਆਣਾ : ਲੋਕ ਮੰਚ ਪੰਜਾਬ ਵਲੋਂ ਪੰਜਾਬੀ ਸਾਹਿਤ ਅਕਾਡਮੀ ਦੇ ਸਹਿਯੋਗ ਨਾਲ ਆਯੋਜਿਤ ਕੈਨੇਡਾ ਵਸਦੀ ਸ਼ਾਇਰਾ ਸੁਰਜੀਤ ਦੀ ਕਾਵਿ-ਪੁਸਤਕ ‘ ਤੇਰੀ ਰੰਗਸ਼ਾਲਾ ‘ ਦੇ ਲੋਕ ਅਰਪਣ ਅਤੇ ਵਿਚਾਰ ਚਰਚਾ ਦੀ ਪ੍ਰਧਾਨਗੀ ਕਰਦਿਆਂ ਡਾ.ਸੁਰਜੀਤ ਪਾਤਰ ਨੇ ਕਿਹਾ ਕਿ ਕਵਿਤਾ ਕਵੀ ਦੀ ਕਸ਼ੀਦ ਕੀਤੀ ਆਤਮਕਥਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਮਨ ਅਤੇ ਕਵਿਤਾ ਇਕਾਗਰ ਹੁੰਦੇ ਹਨ। ਉਨ੍ਹਾਂ ਸੁਰਜੀਤ ਦੀ ਸ਼ਾਇਰੀ ਦੀ ਗੱਲ ਕਰਦਿਆਂ ਅੱਗੇ ਕਿਹਾ ਕਿ ਸੁਰਜੀਤ ਦੀ ਸ਼ਾਇਰੀ ਵਿਚ ਇਕ ਪਾਸੇ ਵਿਸਮਾਦ ਹੈ ਜਿਹੜਾ ਸਾਨੂੰ ਕੁਦਰਤ ਨਾਲ ਜੋੜਦਾ ਹੈ।

ਡਾ.ਗੁਰਇਕਬਾਲ ਸਿੰਘ ਨੇ ਪੁਸਤਕ ਬਾਰੇ ਵਿਚਾਰ ਚਰਚਾ ਕਰਦਿਆਂ ਕਿਹਾ ਕਿ ਸੁਰਜੀਤ ਦੀ ਕਵਿਤਾ ਨਾ ਤਾਂ ਅਤੀਤ ਨੂੰ ਗਲੋਰੀਵਾਈ ਕਰਦੀ ਹੈ ਤੇ ਨਾ ਹੀ ਟੀਨਏਜ਼ਰ ਪਿਆਰ ਦੀ ਗੱਲ ਕਰਦੀ ਹੈ। ਉਹ ਆਪਣੀ ਕਵਿਤਾ ਵਿਚ ਕੁਦਰਤ ਨਾਲ ਇਕਸੁਰ ਹੋ ਕੇ ਵਰਤਮਾਨ ਵਰਤਾਰਿਆਂ ਦੇ ਅਮਾਨਵੀ ਵਿਹਾਰ ਨਾਲ ਸੰਬਾਦ ਰਚਾਉਂਦੀ ਹੈ। ਵਰਤਮਾਨ ਕਾਲ ਵਿਚ ਜਦੋਂ ਕਿ ਹਰ ਪਾਸੇ ਭੀੜ, ਸ਼ੋਰ ਅਤੇ ਬੰਦਾ ਮਸਨੂਈ ਸੰਚਾਰ ਸਾਧਨਾ ਦੀ ਕੈਦ ਵਿਚ ਨਜ਼ਰ ਆ ਰਿਹਾ ਹੈ, ਅਜਿਹੇ ਸਮੇਂ ਬੰਦੇ ਨੂੰ ਸਥਾਪਤੀ ਨੂੰ ਪ੍ਰਸ਼ਨ ਕਰਨੇ ਚਾਹੀਦੇ ਹਨ ਤੇ ਆਪਣੀ
ਸ਼ਨਾਖ਼ਤ ਲਈ ਸੰਘਰਸ਼ ਕਰਨਾ ਚਾਹੀਦੀ ਹੈ।

Facebook Comments

Trending

Copyright © 2020 Ludhiana Live Media - All Rights Reserved.