Connect with us

ਇੰਡੀਆ ਨਿਊਜ਼

ਪੈਟਰੋਲ-ਡੀਜ਼ਲ ਦੇ ਭਾਅ ਹੋ ਸਕਦੇ ਹਨ ਘੱਟ, ਸਰਕਾਰ ਨੇ ਸ਼ੁਰੂ ਕੀਤਾ ਨਵੇਂ ਫਾਰਮੂਲੇ ‘ਤੇ ਕੰਮ

Published

on

ਆਉਣ ਵਾਲੇ ਦਿਨਾਂ ‘ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਰ ਕਮੀ ਆ ਸਕਦੀ ਹੈ ਕਿਉਂਕਿ ਭਾਰਤ ਕੱਚੇ ਤੇਲ ਦੀਆਂ ਕੀਮਤਾਂ ਨੂੰ ਹੇਠਾਂ ਲਿਆਉਣ ਲਈ ਪ੍ਰਮੁੱਖ ਅਰਥਚਾਰਿਆਂ ਦੀ ਤਰਜ਼ ‘ਤੇ ਆਪਣੇ ਰਣਨੀਤਕ ਤੇਲ ਭੰਡਾਰਾਂ ਤੋਂ ਕੱਚੇ ਤੇਲ ਨੂੰ ਕੱਢਣ ਦੀਆਂ ਸੰਭਾਵਨਾਵਾਂ ਦੇਖ ਰਿਹਾ ਹੈ। ਇਕ ਸੀਨੀਅਰ ਸਰਕਾਰੀ ਅਧਿਕਾਰੀ ਨੇ ਕਿਹਾ ਕਿ ਭਾਰਤ ਆਪਣੇ ਰਣਨੀਤਕ ਤੇਲ ਭੰਡਾਰਾਂ ਤੋਂ ਕੱਢਣ ਲਈ ਰੂਪ-ਰੇਖਾ ਤਿਆਰ ਕਰ ਰਿਹਾ ਹੈ। ਹਾਲਾਂਕਿ ਸਰਕਾਰ ਨੇ ਇਸ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਹੈ।

ਅਧਿਕਾਰੀ, ਜਿਸ ਨੇ ਆਪਣਾ ਨਾਂ ਨਹੀਂ ਦੱਸਿਆ, ਨੇ ਕਿਹਾ ਕਿ ਸਰਕਾਰ ਇਸ ਸਬੰਧ ਵਿਚ ਤੇਲ ਦੀ ਖ਼ਪਤ ਕਰਨ ਵਾਲੇ ਵੱਡੇ ਦੇਸ਼ਾਂ ਦੇ ਸੰਪਰਕ ਵਿਚ ਹੈ। ਉਨ੍ਹਾਂ ਕਿਹਾ ਕਿ ਰਣਨੀਤਕ ਭੰਡਾਰਾਂ ਤੋਂ ਤੇਲ ਦੀ ਨਿਕਾਸੀ ਦੂਜੇ ਦੇਸ਼ਾਂ ਨਾਲ ਤਾਲਮੇਲ ਨਾਲ ਕੀਤੀ ਜਾਵੇਗੀ।

ਤੇਲ ਨਿਰਯਾਤਕ ਦੇਸ਼ਾਂ ਦੇ ਸਮੂਹ ਓਪੇਕ ਦੁਆਰਾ ਕੱਚੇ ਤੇਲ ਦਾ ਉਤਪਾਦਨ ਵਧਾਉਣ ਦੀ ਬੇਨਤੀ ਨੂੰ ਠੁਕਰਾ ਦੇਣ ਤੋਂ ਬਾਅਦ ਅਮਰੀਕਾ ਨੇ ਦੁਨੀਆ ਦੇ ਪ੍ਰਮੁੱਖ ਤੇਲ ਖ਼ਪਤਕਾਰ ਦੇਸ਼ਾਂ ਨੂੰ ਆਪਣੇ ਰਣਨੀਤਕ ਭੰਡਾਰਾਂ ਤੋਂ ਕੁਝ ਤੇਲ ਵਾਪਸ ਲੈਣ ਦਾ ਸੁਝਾਅ ਦਿੱਤਾ ਹੈ। ਭਾਰਤ ਤੋਂ ਇਲਾਵਾ ਚੀਨ ਅਤੇ ਜਾਪਾਨ ਤੋਂ ਵੀ ਇਹ ਬੇਨਤੀ ਕੀਤੀ ਗਈ ਹੈ।

ਅੰਤਰਰਾਸ਼ਟਰੀ ਬਾਜ਼ਾਰ ‘ਚ ਕੱਚੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦਾ ਭਾਰਤ ‘ਤੇ ਕਾਫੀ ਅਸਰ ਪਿਆ ਹੈ। ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖ਼ਪਤਕਾਰ ਦੇਸ਼ ਹੋਣ ਕਰਕੇ ਭਾਰਤ ਨੂੰ ਆਪਣੇ ਵਿਦੇਸ਼ੀ ਮੁਦਰਾ ਦਾ ਵੱਡਾ ਹਿੱਸਾ ਤੇਲ ਦੀ ਦਰਾਮਦ ‘ਤੇ ਖਰਚ ਕਰਨਾ ਪੈਂਦਾ ਹੈ।

ਅਮਰੀਕਾ ਦੇ ਇਸ ਕਦਮ ਤੋਂ ਬਾਅਦ ਬ੍ਰੈਂਟ ਕਰੂਡ ਦੀ ਕੀਮਤ 78.72 ਡਾਲਰ ਪ੍ਰਤੀ ਬੈਰਲ ਦੇ ਪੱਧਰ ‘ਤੇ ਆ ਗਈ ਹੈ, ਜੋ ਦਸ ਦਿਨ ਪਹਿਲਾਂ ਤਕ 81.24 ਡਾਲਰ ਪ੍ਰਤੀ ਬੈਰਲ ਸੀ। ਭਾਰਤ ਕੋਲ 53.3 ਮਿਲੀਅਨ ਟਨ ਕੱਚੇ ਤੇਲ ਦਾ ਰਣਨੀਤਕ ਤੇਲ ਭੰਡਾਰ ਹੈ।

Facebook Comments

Advertisement

Trending