ਪੰਜਾਬੀ

ਬੁੱਢੇ ਨਾਲੇ ਦੇ ਢੱਕਣ ਦਾ ਕੰਮ ਪੂਰਾ ਨਾ ਹੋਣ ‘ਤੇ ਲੋਕਾਂ ਨੇ ਦਿੱਤਾ ਧਰਨਾ

Published

on

ਲੁਧਿਆਣਾ : ਸ਼ਿਵਾਜੀ ਨਗਰ, ਨਿਉ ਸ਼ਿਵਾਜੀ ਨਗਰ ਦੇ ਇਲਾਕਾ ਨਿਵਾਸੀਆਂ ਵਲੋਂ ਇਲਾਕੇ ‘ਚ ਬੁੱਢੇ ਨਾਲੇ ਦੇ ਢੱਕਣ ਦੇ ਕੰਮ ਦੇ ਨਾ ਪੂਰਾ ਹੋਣ ਨੰੂ ਲੈ ਕੇ ਸ਼ਿੰਗਾਰ ਰੋਡ, ਨਜਦੀਕ ਘੁਮਿਆਰਾਂ ਦੀ ਪੁਲੀ ‘ਤੇ ਰੋਸ ਧਰਨਾ ਦਿੱਤਾ ਗਿਆ ਤੇ ਨਿਗਮ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਉਕਤ ਰੋਸ ਧਰਨਾ ਵਾਰਡ ਨੰਬਰ 57 ਦੇ ਕੌਂਸਲਰ ਪਤੀ ਇੰਦਰ ਅਗਰਵਾਲ ਤੇ ਵਾਰਡ ਨੰਬਰ 55 ਦੇ ਕੌਂਸਲਰ ਦੇ ਬੇਟੇ ਸਿਮਰਨਜੀਤ ਸਿੰਘ ਦੀ ਅਗਵਾਈ ‘ਚ ਦਿੱਤਾ ਗਿਆ।

ਇਸ ਮੌਕੇ ਇੰਦਰ ਅਗਰਵਾਲ, ਸਿਮਰਨਜੀਤ ਸਿੰਘ ਨੇ ਦੱਸਿਆ ਕਿ ਬਰਸਾਤੀ ਮੌਸਮ ਸ਼ੁਰੂ ਹੋਣ ਵਾਲਾ ਹੈ ਤੇ ਨਿਗਮ ਪ੍ਰਸ਼ਾਸਨ ਵਲੋਂ ਨਾਲੇ ਦੇ ਢੱਕਣ ਦੇ ਕੰਮ ਨੂੰ ਰੋਕ ਦਿੱਤਾ ਗਿਆ ਹੈ, ਜਿਸ ਦੇ ਨਾਲ ਇਲਾਕਾ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਕਤ ਕੰਮ 2020 ‘ਚ ਸ਼ੁਰੂ ਹੋਇਆ ਸੀ ਤੇ ਮਾਰਚ 2022 ‘ਚ ਇਸ ਨੇ ਪੂਰਾ ਹੋਣਾ ਸੀ ਪਰ ਠੇਕੇਦਾਰ ਦੀ ਢਿੱਲੀੇ ਕਾਰਗੁਜਾਰੀ ਨੂੰ ਲੈ ਕੇ ਇਹ ਕੰਮ ਅਜੇ ਤਾਂਈ ਪੂਰਾ ਨਹੀਂ ਹੋ ਸਕਿਆ ਹੈ।

ਉਨ੍ਹਾਂ ਦੱਸਿਆ ਕਿ ਉਕਤ ਕੰਮ ਦੇ ਕਾਰਨ ਸੀਵਰੇਜ ਸਿਸਟਮ ਵੀ ਠੱਪ ਹੋਇਆ ਪਿਆ ਹੈ, ਜਿਸ ਦੇ ਸਿੱਟੇ ਵਜੋਂ ਸੀਵਰੇਜ ਤੇ ਨਾਲੇ ਦੇ ਉਵਰਫਲੋਅ ਹੋਣ ਦੇ ਕਾਰਨ ਗੰਦਾ ਪਾਣੀ ਇਲਾਕੇ ਦੀਆਂ ਗਲੀਆਂ ‘ਚ ਖੜ੍ਹਾ ਰਹਿੰਦਾ ਹੈ ਤੇ ਇਸਦੇ ਦੇ ਕਾਰਨ ਇਲਾਕੇ ‘ਚ ਪੀਣ ਵਾਲਾ ਪਾਣੀ ਵੀ ਗੰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਿਨ੍ਹਾਂ ਇਲਾਕਿਆਂ ‘ਚ ਸੀਵਰੇਜ ਦਾ ਗੰਦਾ ਪਾਣੀ ਖੜ੍ਹਾ ਹੋ ਜਾਂਦਾ ਹੈ, ਉਨ੍ਹਾਂ ਇਲਾਕਿਆਂ ‘ਚ ਗੰਦਾ ਪਾਣੀ ਕੱਢਣ ਲਈ ਮਸ਼ੀਨਾਂ ਦਾ ਇੰਤਜਾਮ ਵੀ ਨਹੀਂ ਹੈ।

ੳਨ੍ਹਾਂ ਦੱਸਿਆ ਕਿ ਇਸ ਸਮੱਸਿਆ ਨੂੰ ਲੈ ਕੇ ਉਨ੍ਹਾਂ ਵਲੋਂ ਮੇਅਰ ਤੇ ਨਿਗਮ ਕਮਿਸ਼ਨਰ ਨੂੰ ਮੰਗ-ਪੱਤਰ ਵੀ ਦਿੱਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਰੋਸ ਧਰਨੇ ਦੌਰਾਨ ਨਿਗਮ ਤੇ ਸੰਬੰਧਿਤ ਅਧਿਕਾਰੀ ਮੌਕੇ ‘ਤੇ ਪਹੁੰਚੇ ਤੇ ਉਨ੍ਹਾਂ ਨੇ ਲੋਕਾਂ ਨਾਲ ਗੱਲਬਾਤ ਕਰ ਉਕਤ ਸਮੱਸਿਆ ਦਾ ਹੱਲ ਜਲਦ ਕਰਵਾਉਣ ਦਾ ਭਰੋਸਾ ਦੇ ਕੇ ਧਰਨਾ ਸ਼ਾਂਤ ਕਰਵਾਇਆ।

Facebook Comments

Trending

Copyright © 2020 Ludhiana Live Media - All Rights Reserved.