Connect with us

ਪੰਜਾਬੀ

ਡੇਂਗੂ ਤੇ ਮਲੇਰੀਆ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਲੋਕ ਸਹਿਯੋਗ ਕਰਨ :  ਸਿਵਲ ਸਰਜਨ

Published

on

People should cooperate to stop dengue and malaria disease: Civil Surgeon

ਲੁਧਿਆਣਾ : ਪ੍ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਉਣ ਵਾਲੇ ਸਮੇਂ ਵਿੱਚ ਪੈਦਾ ਹੋਣ ਵਾਲੇ ਡੇਗੂ ਅਤੇ ਮਲੇਰੀਆ ਦੀ ਬਿਮਾਰੀ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਜਿਸਦੇ ਤਹਿਤ ਸਿਵਲ ਸਰਜਨ ਦਫਤਰ ਵਿਖੇ ਇਸ ਬਿਮਾਰੀ ਦੇ ਬਚਾਅ ਲਈ ਸਿਵਲ ਸਰਜਨ ਡਾ ਹਿਤਿੰਦਰ ਕੌਰ ਦੀ ਅਗਵਾਈ ਹੇਠ ਇਕ ਵਿਸੇ਼ਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਜ਼ਿਲ੍ਹੇ ਭਰ ਵਿੱਚ ਕੰਮ ਕਰਦੇ ਮਲਟੀਪਰਜ ਹੈਲਥ ਸੁਪਰਵਾਇਜ਼ਰਾਂ ਨੇ ਭਾਗ ਲਿਆ।

ਇਸ ਮੌਕੇ ਡਾ ਹਿਤਿੰਦਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਭਰ ਵਿਚ ਐਕਟਿਵ ਅਤੇ ਪੈਸਿਵ ਬਲੱਡ ਸਲਾਇਡਾਂ ਦਾ ਟੀਚਾ ਸੀਜ਼ਨ ਨੂੰ ਮੁੱਖ ਰੱਖਦੇ ਪੂਰਾ ਕੀਤਾ ਜਾਵੇ ਅਤੇ ਜਿਨ੍ਹਾਂ ਬਲਾਕਾਂ ਵਿਚ ਐਮ ਪੀ ਐਚ ਡਬਲਿਓੂ ਦੀਆਂ ਅਸਾਮੀਆਂ ਖਾਲੀ ਹਨ ਉਨਾਂ ਵਿਚ ਆਸ਼ਾ ਵਰਕਰਾਂ ਤੋ ਫੀਵਰ ਸਰਵੇ ਕਰਵਾਇਆ ਜਾਵੇ ਅਤੇ ਬਲੱਡ ਸਲਾਇਡਾਂ ਦਾ ਟੀਚਾ ਪੂਰਾ ਕੀਤਾ ਜਾਵੇ। ਉਨਾਂ ਇਹ ਵੀ ਕਿਹਾ ਕਿ ਹਰ ਸੁੱਕਰਵਾਰ ਨੂੰ ਡਰਾਈ ਡੇਅ ਦੇ ਤੌਰ ਤੇ ਮਨਾਇਆ ਜਾਵੇ।

 ਜ਼ਿਲ੍ਹੇ ਭਰ ਤੋ ਆਏ ਮਲਟੀਪਰਜ ਹੈਲਥ ਸੁਪਰਵਾਇਜ਼ਰਾਂ ਤੋ ਹੇਠਲੇ ਪੱਧਰ ਤੇ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਅਤੇ ਕੰਮ ਦਾ ਜਾਇਜ਼ਾ ਵੀ ਲਿਆ । ਇਸ ਮੌਕੇ ਡਾ ਹਿਤਿੰਦਰ ਕੌਰ ਨੇ ਸਟਾਫ ਨੂੰ ਭਰੋਸਾ ਦਿਵਾਇਆ ਕੇ ਜੋ ਸਮੱਸਿਆ ਦਾ ਹੱਲ ਉਨਾਂ ਦੇ ਪੱਧਰ ਉੱਤੇ ਹੋ ਸਕਦਾ ਹੈ ਉਹ ਜਲਦ ਤੋ ਜਲਦ ਕੀਤਾ ਜਾਵੇਗਾ।

Facebook Comments

Trending