Connect with us

ਪੰਜਾਬੀ

ਲੋਕ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹੱਕ ‘ਚ ਫ਼ਤਵਾ ਦੇਣ ਲਈ ਤਿਆਰ – ਸ਼ਿਵਾਲਿਕ

Published

on

People ready to give fatwa in favor of Shiromani Akali Dal-BSP alliance - Shivalik

ਲੁਧਿਆਣਾ :   ਹਲਕਾ ਗਿੱਲ ਰਾਖਵਾਂ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਉਮੀਦਵਾਰ ਦਰਸ਼ਨ ਸਿਘ ਸ਼ਿਵਾਲਿਕ ਦੀ ਚੋਣ ਮੁਹਿੰਮ ਨੂੰ ਹਲਕੇ ਦੇ ਪਿੰਡਾਂ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਦੀ ਮਿਸਾਲ ਉਨ੍ਹਾਂ ਦੀਆਂ ਨੁੱਕੜ ਮੀਟਿੰਗਾਂ ਵਿਚ ਆਪ ਮੁਹਾਰੇ ਹੋ ਰਹੇ ਇਕੱਠ ਤੋਂ ਮਿਲਦੀ ਹੈ।

ਇਹ ਪ੍ਰਗਟਾਵਾ ਸਾਬਕਾ ਜ਼ਿਲ੍ਹਾ ਪ੍ਰਸ਼ੀਦ ਮੈਂਬਰ ਹਰਪ੍ਰੀਤ ਸਿੰਘ ਸ਼ਿਵਾਲਿਕ, ਜਥੇ: ਕਰਮਜੀਤ ਸਿੰਘ ਮਲਕਪੁਰ, ਅਕਾਲੀ ਆਗੂ ਭੁਪਿੰਦਰ ਸਿੰਘ ਬਾਰਨਹਾੜਾ, ਯੂਥ ਆਗੂ ਗੁਰਪ੍ਰੀਤ ਸਿੰਘ ਢੇਸੀ, ਸ਼੍ਰੋਮਣੀ ਅਕਾਲੀ ਦਲ ਦੇ ਪੀ.ਏ.ਸੀ. ਕਮੇਟੀ ਮੈਂਬਰ ਜਥੇ: ਮਨਜੀਤ ਸਿੰਘ ਝੱਮਟ ਨੇ ਨੂਰਪੁਰ ਬੇਟ, ਮਲਕਪੁਰ ਬੇਟ ‘ਚ ਉਮੀਦਵਾਰ ਸ਼ਿਵਾਲਿਕ ਦੇ ਹੱਕ ‘ਚ ਚੋਣ ਪ੍ਰਚਾਰ ਕਰਨ ਸਮੇਂ ਗੱਲਬਾਤ ਕਰਦਿਆਂ ਕੀਤਾ।

ਅਕਾਲੀ ਦਲ-ਬਸਪਾ ਦੇ ਉਮੀਦਵਾਰ ਸ਼ਿਵਾਲਿਕ ਨੇ ਕਿਹਾ ਕਿ ਲੋਕ ਕਾਂਗਰਸ ਦੀ 5 ਸਾਲਾਂ ਦੀ ਕਾਰਜ਼ੁਗਾਰੀ ਦੇਖ ਚੁੱਕੇ ਹਨ ਤੇ ‘ਆਪ’ ਉਮੀਦਵਾਰ ਪਿਛਲੇ 5 ਸਾਲਾਂ ‘ਚ ਹਲਕੇ ਵਿਚ ਆ ਕੇ ਨਹੀਂ ਖੜ੍ਹਾ, ਜਿਸ ਕਾਰਨ ਲੋਕਾਂ ਦਾ ਕਾਂਗਰਸ ਅਤੇ ਆਪ ਉਮੀਦਵਾਰ ਤੋਂ ਮੋਹ ਭੰਗ ਹੋ ਚੁੱਕਾ ਤੇ ਲੋਕ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਦੇ ਹੱਕ ‘ਚ ਫ਼ਤਵਾ ਦੇਣ ਲਈ ਤਿਆਰ ਬੈਠੇ ਹਨ।

Facebook Comments

Trending