Connect with us

ਇੰਡੀਆ ਨਿਊਜ਼

ਆਸਟਰੇਲੀਆ ‘ਚ Lockdown ਵਿਰੁੱਧ ਲੋਕਾਂ ਨੇ ਕੀਤਾ ਪ੍ਰਦਰਸ਼ਨ

Published

on

People protest against Lockdown in Australia

ਤੁਹਾਨੂੰ ਦੱਸ ਦਈਏ ਕਿ ਆਸਟ੍ਰੇਲੀਆ ਪੁਲਿਸ ਨੇ ਲਾਕਡਾਊਨ ਵਿਰੋਧੀ ਰੈਲੀ ‘ਚ ਮੈਲਬੌਰਨ ‘ਚ 235 ਤੇ ਸਿਡਨੀ ‘ਚ 35 ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ।

ਪ੍ਰਦਰਸ਼ਨਕਾਰੀਆਂ ਨਾਲ ਟਕਰਾਅ ‘ਚ ਕਈ ਪੁਲਿਸ ਅਧਿਕਾਰੀ ਜ਼ਖ਼ਮੀ ਹੋ ਗਏ। ਵਿਕਟੋਰੀਆ ਪੁਲਿਸ ਤੇ ਛੇ ਅਧਿਕਾਰੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।ਉੱਥੇ ਹੀ ਕਈ ਪੁਲਿਸ ਅਧਿਕਾਰੀ ਜ਼ਮੀਨ ‘ਤੇ ਡਿੱਗ ਗਏ ਤੇ ਭੀੜ ਨੇ ਉਨ੍ਹਾਂ ਨੂੰ ਕੁਚਲ ਦਿੱਤਾ।

ਮੈਲਬੌਰਨ ਦੇ ਵੱਖ-ਵੱਖ ਹਿੱਸਿਆਂ ‘ਚ ਚੈੱਕ ਪੁਆਇੰਟ ਤੇ ਬੈਰੀਕੇਡ ਲਗਾ ਕੇ 2000 ਅਧਿਕਾਰੀਆਂ ਨੇ ਪੂਰੇ ਸ਼ਹਿਰ ਨੂੰ ਨੋ ਗੋ ਜ਼ੋਨ ਬਣਾਇਆ ਹੋਇਆ ਸੀ, ਫਿਰ ਵੀ ਕਰੀਬ 700 ਲੋਕ ਜਮ੍ਹਾਂ ਹੋ ਗਏ। ਸ਼ਹਿਰ ‘ਚ ਜਨਤਕ ਵਾਹਨ ਮੁਅੱਤਲ ਸਨ। ਸਿਡਨੀ ‘ਚ ਭੀੜ ਟਾਲਣ ਲਈ ਦੰਗਾ ਵਿਰੋਧੀ ਦਸਤਾ, ਹਾਈਵੇ ਗਸ਼ਤੀ, ਡਿਟੈਕਟਿਵ ਤੇ ਸਾਧਾਰਨ ਡਿਊਟੀ ਪੁਲਿਸ ਨੂੰ ਸੜਕਾਂ ‘ਤੇ ਤਾਇਨਾਤ ਕੀਤਾ ਗਿਆ ਸੀ।

ਉੱਥੇ ਹੀ ਆਸਟ੍ਰੇਲੀਆ ਮੱਧ ਜੂਨ ਤੋਂ ਹੀ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦੇ ਮਾਮਲਿਆਂ ਦਾ ਤੇਜ਼ੀ ਨਾਲ ਸਾਹਮਣਾ ਕਰ ਰਿਹਾ ਹੈ। ਸਿਡਨੀ, ਮੈਲਬੌਰਨ ਤੇ ਰਾਜਧਾਨੀ ਕੈਨਬਰਾ ‘ਚ ਸਥਿਤੀ ਨੂੰ ਦੇਖਦੇ ਹੋਏ ਸਖ਼ਤ ਲਾਕਡਾਊਨ ਲਾਗੂ ਕੀਤਾ ਗਿਆ ਹੈ। ਸ਼ਨਿਚਰਵਾਰ ਨੂੰ ਕੋਰੋਨਾ ਵਾਇਰਸ ਦੇ 1882 ਨਵੇਂ ਮਾਮਲੇ ਸਾਹਮਣੇ ਆਏ ਜਿਨ੍ਹਾਂ ‘ਚੋਂ ਜ਼ਿਆਦਾਤਰ ਸਿਡਨੀ ‘ਚ ਮਿਲੇ ਹਨ।

Facebook Comments

Trending